ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਵੱਲੋਂ ਮੁਫ਼ਤ ਹੱਡੀਆਂ ਦਾ ਚੈਕਅਪ ਕੈਂਪ ਸਫਲਤਾਪੂਰਵਕ ਸੰਪੰਨ

ਜਲੰਧਰ:(ਰਮੇਸ਼ ਗਾਬਾ) ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਵੱਲੋਂ 5 ਅਕਤੂਬਰ, ਦਿਨ ਐਤਵਾਰ, ਨੂੰ ਨਾਹਰ ਪ੍ਰਾਪਰਟੀ ਡੀਲਰ, ਦੁਕਾਨ ਨੰਬਰ 6, ਕਰਨ ਇਨਕਲੇਵ, ਗਾਖਲਾ ਰੋਡ, ਬਸਤੀ ਦਾਨਿਸ਼ਮੰਦਾਂ ਵਿਖੇ ਇੱਕ ਮੁਫ਼ਤ ਹੱਡੀਆਂ ਦਾ ਚੈਕਅਪ ਕੈਂਪ ਲਗਾਇਆ ਗਿਆ।
ਸਵੇਰੇ 9 ਵਜੇ ਤੋਂ 2 ਵਜੇ ਤੱਕ ਚੱਲੇ ਇਸ ਕੈਂਪ ਵਿੱਚ ਆਪੇਕਸ ਹਸਪਤਾਲ ਤੋਂ ਹੱਡੀਆਂ ਦੇ ਮਾਹਰ ਡਾਕਟਰ ਮੇਜਰ ਪ੍ਰਮੋਦ ਮਹਿੰਦਰ (ਐਮ. ਐਸ. ਓ. ਆਰ. ਟੀ. ਐਚ. ਓ., ਐਫ. ਆਈ. ਸੀ. ਐਸ.) ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ 132 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ।
ਸਿਹਤ ਅਤੇ ਖੁਰਾਕ ਬਾਰੇ ਵਿਸਥਾਰਤ ਜਾਣਕਾਰੀ
ਡਾਕਟਰ ਮਹਿੰਦਰ ਨੇ ਮਰੀਜ਼ਾਂ ਨੂੰ ਸਿਹਤਮੰਦ ਰਹਿਣ ਲਈ ਜ਼ਰੂਰੀ ਸਲਾਹਾਂ ਦਿੱਤੀਆਂ। ਉਨ੍ਹਾਂ ਨੇ ਸਰੀਰ ਨੂੰ ਲੋੜੀਂਦੇ ਵਿਟਾਮਿਨਜ਼, ਦੁੱਧ, ਦਹੀਂ, ਹਰੀਆਂ ਸਬਜ਼ੀਆਂ, ਫਰੂਟ, ਅਤੇ ਕੈਲਸ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਬਾਰੇ ਵਿਸਥਾਰ ਨਾਲ ਦੱਸਿਆ। ਕੈਂਪ ਵਿੱਚ ਆਏ ਲੋਕਾਂ ਦੇ ਸਕੈਨ ਅਤੇ ਸ਼ੂਗਰ ਦੇ ਟੈਸਟ ਵੀ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਕੈਬਨਿਟ ਮੰਤਰੀ ਸਮੇਤ ਕਈ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ
ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸੁਸਾਇਟੀ ਦੇ ਪ੍ਰਧਾਨ ਡਾਕਟਰ ਗੁਰਵਿੰਦਰਪਾਲ ਸਿੰਘ ਛਾਬੜਾ ਅਤੇ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਪਵਨ ਕੁਮਾਰ ਹੰਸ  ਸਮੇਤ ਕਈ ਹੋਰ ਪ੍ਰਮੁੱਖ ਮੈਂਬਰ ਅਤੇ ਸ਼ਖਸੀਅਤਾਂ ਮੌਜੂਦ ਸਨ, ਜਿਨ੍ਹਾਂ ਵਿੱਚ ਪ੍ਰਵੀਨ ਕੁਮਾਰ ਰਾਮਦਾਸੀਆ, ਵੀਨਾ ਅਗਰਵਾਲ, ਡਾਕਟਰ ਮਨਮੀਤ ਮੈਦਾਨ, ਲਖਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਪ੍ਰੇਮ ਮਸੀਹ, ਪ੍ਰਿੰਸ ਚੋਹਾਨ, ਬਰਿੰਦਰਜੀਤ ਸਿੰਘ ਮੋਗਾ, ਪ੍ਰਿੰਸੀਪਲ ਚੰਦਰ ਸ਼ੇਖਰ, ਡਾਕਟਰ ਕਮਲਜੀਤ ਕੌਰ ਗਿੱਲ, ਪ੍ਰਧਾਨ ਸ਼ਰਮਾ, ਡਿਪਟੀ ਮੇਅਰ ਮਲਕੀਤ ਸਿੰਘ, ਅਤੇ ਅਜੈ ਕੋਲ ਸ਼ਾਮਲ ਸਨ।
ਕੈਂਪ ਦੌਰਾਨ ਹਾਜ਼ਰ ਸੰਗਤ ਲਈ ਬਿਸਕੁਟ ਅਤੇ ਚਾਹ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਸੁਸਾਇਟੀ ਦੇ ਇਸ ਉਪਰਾਲੇ ਦੀ ਹਾਜ਼ਰੀਨ ਨੇ ਭਰਪੂਰ ਸ਼ਲਾਘਾ ਕੀਤੀ।