ਵਾਸ਼ਿੰਗਟਨ /TLT NEWS– ਅਮਰੀਕੀ ਫੌਜ ਸਬੰਧੀ ਮੀਡੀਆ ਵਿਚ ਖ਼ਬਰਾਂ ਆ ਰਹੀਆਂ ਹਨ ਕਿ ਸਿੱਖਾਂ ਨੂੰ ਹੁਕਮ ਕਰ ਦਿੱਤੇ ਗਏ ਹਨ ਕਿ ਉਹ ਆਪਣੀ ਦਾੜੀ ਤੇ ਕੇਸ ਕਟਵਾ ਲੈਣ। ਇਹਨਾਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸ੍ਰ. ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮੈਰਿਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸਿਆਸਤਦਾਨ ਖਾਸਕਰ ਸਿੱਖ ਸਿਆਸਤਦਾਨ ਇਸ ਸੱਚਾਈ ਤੋਂ ਅਣਜਾਣ ਅਤੇ ਇਸ ਮਾਮਲੇ ਦਾ ਗਲਤ ਪ੍ਰਚਾਰ ਹੀ ਕਰੀ ਜਾ ਰਹੇ ਹਨ। ਉਹਨਾਂ ਦੱਸਿਆ ਕਿ ਟਰੰਪ ਪ੍ਰਸਾਸ਼ਨ ਹਮੇਸ਼ਾ ਹੀ ਹਰ ਧਰਮ ਦਾ ਸਤਿਕਾਰ ਕਰਦਾ ਆਇਆ ਹੈ ਅਤੇ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸੱਚ ਹੈ ਕਿ ਅਮਰੀਕੀ ਰੱਖਿਆ ਸਕੱਤਰ (ਸੈਕਰੇਟਰੀ ਆਫ ਡਿਫੈਂਸ) ਪੀਟ ਹੈਗਸੈੱਠ ਨੇ ਇਹ ਹੁਕਮ ਦਿੱਤੇ ਸਨ ਕਿ ਅਮਰੀਕੀ ਫੌਜ ਵਿਚ ਵਿਚ ਹੁਣ ਲੰਬੇ ਵਾਲ ਅਤੇ ਦਾੜੀ ਨਹੀਂ ਰੱਖੇ ਜਾ ਸਕਣਗੇ। ਪਰ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜਿਸ ਕਿਸੇ ਦੇ ਵੀ ਧਰਮ ਵਿਚ ਦਾੜੀ ਅਤੇ ਕੇਸ ਰੱਖਣੇ ਜ਼ਰੂਰੀ ਹਨ ਉਹ ਕੇਸ ਬਾਈ ਕੇਸ ਉਸਨੂੰ ਇਹਨਾਂ ਹੁਕਮਾਂ ਤੋਂ ਛੋਟ ਦੇਣਗੇ। ਇਹ ਛੋਟ ਲੈਣ ਲਈ ਉਸ ਫੌਜੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਸਦੇ ਧਰਮ ਵਿਚ ਦਾੜੀ ਰੱਖਣੀ ਜ਼ਰੂਰੀ ਹੈ। ਸ੍ਰ. ਜੱਸੀ ਨੇ ਕਿਹਾ ਕਿ ਪੰਜਾਬ ’ਚ ਬੈਠੇ ਸਿੱਖ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਹੁਕਮਾਂ ਬਾਰੇ ਦੁਬਾਰਾ ਪੜਤਾਲ ਕਰਨ ਅਤੇ ਉਹੀ ਬਿਆਨ ਦੇਣ ਜਿਸ ਨਾਲ ਕਿ ਦੋਵਾਂ ਦੇਸ਼ਾਂ ਵਿਚ ਕੋਈ ਕੁੜੱਤਣ ਨਾ ਪੈਦਾ ਹੋਵੇ ਸਗੋਂ ਆਪਸੀ ਪਿਆਰ ਸਤਿਕਾਰ ਵਧੇ। ਉਹਨਾਂ ਕਿਹਾ ਕਿ ਅਮਰੀਕੀ ਫੌਜ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਤੇ ਇਸ ਦੇ ਰੂਲ ਅਸੂਲ ਬਾਕੀ ਦੁਨੀਆਂ ਨਾਲੋਂ ਵੱਖਰੇ ਹਨ ਪਰ ਫਿਰ ਵੀ ਉਹਨਾਂ ਧਰਮ ਦਾ ਸਤਿਕਾਰ ਕਰਦਿਆਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਹਨਾਂ ਹੁਕਮਾਂ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ