ਨਵੀਂ ਦਿੱਲੀ (TLT NEWS) : ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਪਾਇਲਟ ਸਿਖਲਾਈ ’ਚ ਕਥਿਤ ਖਾਮੀਆਂ ਲਈ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਏਅਰਲਾਈਨ ਕੰਪਨੀ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ। ਇੰਡੀਗੋ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਰੈਗੂਲੇਟਰੀ ਫਾਈਲਿੰਗ ’ਚ ਦੱਸਿਆ ਕਿ ਉਸ ਨੂੰ 26 ਸਤੰਬਰ ਨੂੰ ਸ਼ਹਿਰੀ ਹਵਾਬਾ਼ਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਤੋਂ ਜੁਰਮਾਨੇ ਬਾਰੇ ਨੋਟਿਸ ਮਿਲਿਆ ਹੈ। ਫਾਈਲਿੰਗ ’ਚ ਕਿਹਾ ਗਿਆ ਹੈ ਕਿ 20 ਲੱਖ ਰੁਪਏ ਦਾ ਜੁਰਮਾਨਾ ‘ਸ਼੍ਰੇਣੀ ਸੀ’ ਹਵਾਈ ਅੱਡਿਆਂ ’ਤੇ ਪਾਇਲਟ ਸਿਖਲਾਈ ਲਈ ਯੋਗ ਸਿਮੁਲੇਟਰ ਦਾ ਇਸਤੇਮਾਲ ਕਰਨ ’ਚ ਕਥਿਤ ਨਾਕਾਮੀ ਲਈ ਲਗਾਇਆ ਗਿਆ ਹੈ। ਆਮਤੌਰ ’ਤੇ ‘ਸ਼੍ਰੇਣੀ ਸੀ’ ਦੇ ਹਵਾਈ ਅੱਡਿਆਂ ਦੀ ਪਹੁੰਚ ਤੇ ਆਵਾਜਾਈ ਸਥਿਤੀਆਂ ਚੁਣੌਤੀਪੂਰਣ ਹੁੰਦੀਆਂ ਹਨ।ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ ਇਸ ਆਦੇਸ਼ ਨੂੰ ਉਚਿਤ ਅਪੀਲੀ ਅਥਾਰਟੀ ਸਾਹਮਣੇ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਏਅਰਲਾਈਨ ਨੇ ਇਹ ਵੀ ਕਿਹਾ ਕਿ ਡੀਜੀਸੀਏ ਦੇ ਆਦੇਸ਼ ਕਾਰਨ ਉਸ ਦੇ ਵਿੱਤੀ, ਸੰਚਾਲਨ ਤੇ ਹੋਰ ਸਰਗਰਮੀਆਂ ’ਤੇ ਕੋਈ ਵੱਡਾ ਅਸਰ ਨਹੀਂ ਪਿਆ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ