ਸਾਨ ਫ੍ਰਾਂਸਿਸਕੋ TLT NEWS/ : ਇੰਸਟਾਗ੍ਰਾਮ ’ਤੇ ਅੱਲ੍ਹੜ ਇਤਰਾਜ਼ਯੋਗ ਕੰਟੈਂਟ ਨਹੀਂ ਦੇਖ ਸਕਣਗੇ। 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਦੀ ਮੇਟਾ ਨਿਗਰਾਨੀ ਕਰੇਗੀ। ਤਕਨੀਕ ਦੀ ਮਦਦ ਨਾਲ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਸਰਗਰਮੀਆਂ ਨੂੰ ਕੰਟਰੋਲ ਕਰ ਸਕਣਗੇ। ਨਵੀਂ ਵਿਵਸਥਾ, ਫਿਲਹਾਲ ਅਮਰੀਕਾ, ਬਰਤਾਨੀਆ, ਆਸਟਰੇਲੀਆ ਤੇ ਕੈਨੇਡਾ ’ਚ ਲਾਗੂ ਹੋਵੇਗੀ। ਸਾਲ ਦੇ ਅੰਤ ਤੱਕ ਇਸਨੂੰ ਹਰ ਦੇਸ਼ ’ਚ ਲਾਗੂ ਕਰ ਦਿੱਤਾ ਜਾਏਗਾ।
ਮੇਟਾ ਨੇ ਇਹ ਕਦਮ ਅਜਿਹੇ ਸਮੇਂ ’ਚ ਚੁੱਕਿਆ ਹੈ ਜਦੋਂ ਉਸ ’ਤੇ ਅੱਲ੍ਹੜਾਂ ਦੀ ਆਨਲਾਈਨ ਸੁਰੱਖਿਆ ਲਈ ਉਚਿਤ ਕਦਮ ਨਹੀਂ ਚੁੱਕਣ ਤੇ ਆਪਣੇ ਪਲੇਟਫਾਰਮਾਂ ਤੋਂ ਹੋਣ ਵਾਲੇ ਮਨੋਵਿਗਿਆਨਿਕ ਨੁਕਸਾਨ ਦੇ ਬਾਰੇ ਅਲ੍ਹੜਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲੱਗ ਰਹੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਤੋਂ ਬੱਚਿਆਂ ਦੀ ਸੁਰੱਖਿਆ ਦੇ ਮੁੱਦੇ ’ਤੇ ਸੰਸਦ ਮੈਂਬਰਾਂ ਨੇ ਪੁੱਛਗਿੱਛ ਕੀਤੀ ਸੀ। ਮੇਟਾ ’ਤੇ ਸੂਬੇ ਤੇ ਸੰਘੀ ਅਦਾਲਤ ’ਚ ਮੁਕੱਦਮੇ ਚੱਲ ਰਹੇ ਹਨ।
ਮੇਟਾ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ ਨੇ ਕਿਹਾ ਕਿ ਇਸਦੇ ਲਈ ਫਿਲਮ ਇੰਡਸਟਰੀ ਵਲੋਂ ਇਸਤੇਮਾਲ ਕੀਤੀ ਜਾਣ ਵਾਲੀ ਪੀਜੀ-13 ਮੂਵੀ ਰੇਟਿੰਗ ਪ੍ਰਣਾਲੀ ਤੋਂ ਪ੍ਰੇਰਿਤ ਫਿਲਟਰਾਂ ਦਾ ਇਸਤੇਮਾਲ ਕੀਤਾ ਜਾਏਗਾ। ਅਲ੍ਹੜਾਂ ਦੇ ਅਕਾਊਂਟ ਨੂੰ ਆਧੁਨਿਕ ਰੂਪ ਨਾਲ ਪੀਜੀ-13 ਸੈਟਿੰਗਸ ’ਚ ਪਾ ਦਿੱਤਾ ਜਾਏਗਾ, ਜਿਸਨੂੰ ਮਾਤਾ-ਪਿਤਾ ਸੀਮਤ ਕੰਟੈਂਟ ਸੈਟਿੰਗ ਐਡਜਸਟ ਕਰ ਸਕਣਗੇ। ਇਸ ਨਾਲ ਅਲ੍ਹੜ ਇਤਰਾਜ਼ਯੋਗ ਜਾਂ ਨੁਕਸਾਨਦਾਇਕ ਕੰਟੈਂਟ ਨਹੀਂ ਦੇਖ ਸਕਣਗੇ। ਮੇਟਾ ਫੇਸਬੁੱਕ ’ਤੇ ਅਲ੍ਹੜਾਂ ਲਈ ਹੋਰ ਵੀ ਸੁਰੱਖਿਆ ਉਪਾਅ ਪੇਸ਼ ਕਰੇਗੀ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ