ਸਰੀ, 21 ਅਕਤੂਬਰ TLT NEWS/ -ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕਨੇਡਾ ਵੱਲੋਂ ਗੁਰਦਾਸ ਰਾਮ ਆਲਮ ਦੀ ਨਿੱਘੀ ਯਾਦ ਵਿੱਚ ਗਿਆਰਵਾਂ ਸਾਹਿਤਕ ਸਮਾਗਮ ਬੀਤੇ ਐਤਵਾਰ ਸੀਨੀਅਰ ਸਿਟੀਜ਼ਨ ਸੈਂਟਰ ਸਰੀ-ਡੈਲਟਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ, ਇੰਦਰਜੀਤ ਕੌਰ ਸਿੱਧੂ, ਜਸਵਿੰਦਰ ਭੱਲਾ, ਚਰਨਜੀਤ ਅਹੂਜਾ, ਕਰਮਜੀਤ ਬੱਗਾ ਅਤੇ ਰਿੱਕੀ ਕੇਪੀ ਅਤੇ ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।
ਸਮਾਗਮ ਦੇ ਦੂਜੇ ਭਾਗ ਵਿੱਚ ਜ਼ਿੰਦਗੀ ਬਾਰੇ ਵਿਚਾਰ ਚਰਚਾ ਹੋਈ ਜਿਸ ਵਿੱਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਿਚਾਰ ਚਰਚਾ ਵਿੱਚ ਟੀਵੀ ਹੋਸਟ ਮਨਮੋਹਨ ਸਿੰਘ ਸਮਰਾ ਅਤੇ ਕੈਪਟਨ ਜੀਤ ਮਹਿਰਾ ਵੀ ਸ਼ਾਮਿਲ ਹੋਏ। ਸਮੁੱਚੇ ਸਮਾਗਮ ਉੱਪਰ ਕਿਰਪਾਲ ਸਿੰਘ ਜੌਹਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਨਿਰਮਲ ਗਿੱਲ, ਦਵਿੰਦਰ ਕੌਰ ਜੌਹਲ, ਰਮਨੀ, ਕੈਮਰਨ, ਗੁਰਸ਼ਰਨ ਸਿੰਘ, ਚੌਧਰੀ ਸੁਸ਼ੀਲ, ਸਰਬਜੀਤ ਸਿੰਘ, ਲਹਿੰਬਰ ਸਿੰਘ ਕੰਦੋਲਾ, ਬਖਸ਼ੀਸ਼ ਸਿੰਘ, ਅਵਤਾਰ ਸਿੰਘ ਜਸਵਾਲ, ਗੁਰਮੇਲ ਸਿੰਘ ਧਾਲੀਵਾਲ, ਬਲਦੇਵ ਸਿੰਘ ਢਿੱਲੋਂ, ਸਰਬਜੀਤ ਸਿੰਘ ਬਾਸੀ, ਬਲਵੀਰ ਸਿੰਘ ਢਿੱਲੋਂ ਅਤੇ ਜੋਗਾ ਸਿੰਘ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਸੰਸਥਾਪਕ ਪ੍ਰਿੰ. ਮਲੂਕ ਚੰਦ ਕਲੇਰ ਨੇ ਬਾਖੂਬੀ ਕੀਤਾ। ਅੰਤ ਵਿਚ ਸੀਨੀਅਰ ਸਿਟੀਜ਼ਨ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

More Stories
ਸਾਬਣ-ਤੇਲ, ਬਿਸਕੁਟ ਤੇ ਰੋਜ਼ਾਨਾ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ; 5-10 ਰੁਪਏ ਵਾਲੇ ਪੈਕੇਟਾਂ ‘ਤੇ ਪਵੇਗਾ ਵੱਡਾ ਅਸਰ! FMCG ਕੰਪਨੀਆਂ ਨੇ ਕੀਤੀ ਤਿਆਰੀ
ਭਾਰਤ-ਪਾਕਿ ਸਰਹੱਦ ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਢੇਰ
ਭਗਵੰਤ ਮਾਨ ਸਰਕਾਰ ਵੱਲੋਂ 3 ਲੱਖ ਪ੍ਰਵਾਸੀਆਂ ਦੇ ਬਣਾਏ ਜਾਣ ਵਾਲੇ ਰਾਸ਼ਨ ਕਾਰਡ ਨਹੀਂ ਬਣਨ ਦਿਆਂਗੇ-: ਸਮੂਹ ਸਿੱਖ ਜਥੇਬੰਦੀਆਂ