TLT NEWS:ਲੁਧਿਆਣਾ ਦੀ ਸਟਾਰ ਸਿਟੀ ਕਲੋਨੀ ‘ਚ ਦੇਰ ਰਾਤ ਆਤਿਸ਼ਬਾਜ਼ੀ ਦੇ ਕਾਰਨ ਵੂਲਨ ਵੈਸਟ ‘ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰੇ ਮੁਹੱਲੇ ‘ਚ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਲੋਕ ਫਾਇਰ ਬ੍ਰਿਗੇਡ ਨੂੰ ਫੋਨ ਮਿਲਾਉਂਦੇ ਰਹੇ। ਫਾਇਰ ਬ੍ਰਿਗੇਡ ਨੂੰ ਮੌਕੇ ਤੱਕ ਪਹੁੰਚਣ ਲਈ ਜ਼ਿਆਦਾ ਸਮਾਂ ਲੱਗਿਆ ਤੇ ਅੱਗ ਬੇਕਾਬੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਦਾ ਚੰਗਿਆੜਾ ਡਿੱਗਣ ਨਾਲ ਵੂਲਨ ਵੈਸਟ ‘ਚ ਅੱਗ ਲੱਗ ਗਈ। ਲੋਕਾਂ ਨੂੰ ਅੱਗ ਲੱਗਣ ਦੀ ਘਟਨਾਂ ਦਾ ਉਸ ਵੇਲੇ ਪਤਾ ਲੱਗਿਆ, ਜਦੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।
ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਹ ਇਹ ਕਾਫ਼ੀ ਨਹੀਂ ਸੀ। ਲੋਕਾਂ ਨੇ ਆਸ-ਪਾਸ ਦੇ ਘਰ ਖਾਲੀ ਕਰ ਦਿੱਤੇ। ਫਾਇਰ ਬ੍ਰਿਗੇਡ ਨੂੰ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚਣ ਲਈ ਕਾਫੀ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਿਆ। ਦੇਰ ਰਾਤ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ।
ਦੱਸ ਦੇਈਏ ਕਿ ਜ਼ਿਲ੍ਹਾਂ ਪ੍ਰਸ਼ਾਸਨ ਨੇ ਵੂਲਨ ਵੈਸਟ ਨੂੰ ਖੁੱਲ੍ਹੀਆਂ ਥਾਂਵਾਂ ‘ਤੇ ਰੱਖਣ ‘ਤੇ ਰੋਕ ਲਗਾਈ ਹੈ। ਇਸ ਦੇ ਬਾਵਜੂਦ ਕਾਰੋਬਾਰ ਕਰਨ ਵਾਲੇ ਵੂਲਨ ਵੈਸਟ ਨੂੰ ਅਜਿਹੀਆਂ ਥਾਂਵਾਂ ਦੇ ਰੱਖਦੇ ਹਨ। ਅਜਿਹੇ ‘ਚ ਖੁੱਲ੍ਹੀ ਜਗ੍ਹਾ ‘ਤੇ ਰੱਖੀ ਵੂਲਨ ਵੈਸਟ ਚੰਗਿਆੜੇ ਦੇ ਸੰਪਰਕ ‘ਚ ਆਉਂਦੇ ਹੀ ਅੱਗ ਦਾ ਗੋਲਾ ਬਣ ਜਾਂਦੀ ਹੈ।
ਵੂਲਨ ਵੈਸਟ ਗੋਦਾਮ ‘ਚ ਅੱਗ ਲੱਗਣ ਕਾਰਨ ਬਿਜਲੀ ਦੀਆਂ ਤਾਰਾਂ ‘ਚ ਵੀ ਸਪਾਰਕਿੰਗ ਹੋਣ ਲੱਗ ਗਈ, ਜਿਸ ਤੋਂ ਬਾਅਦ ਬਿਜਲੀ ਸਪਲਾਈ ਬੰਦ ਹੋ ਗਈ। ਸਟਾਰ ਸਿਟੀ ਕਲੋਨੀ ਦੀ ਪੂਰੀ ਰਾਤ ਬਿਜਲੀ ਦੀ ਸਪਲਾਈ ਬੰਦ ਰਹੀ ਤੇ ਲੋਕਾਂ ਨੂੰ ਹਨੇਰੇ ‘ਚ ਹੀ ਦੀਵਾਲੀ ਦੀ ਰਾਤ ਗੁਜ਼ਾਰਨ ਲਈ ਮਜ਼ਬੂਰ ਹੋਣਾ ਪਿਆ। ਦਰਅਸਲ, ਅੱਗ ਲੱਗਣ ਕਾਰਨ ਬਿਜਲੀ ਦੀ ਮੇਨ ਲਾਈਨ ਦੀਆਂ ਤਾਰਾਂ ਜਲ ਗਈਆਂ ਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ