ਮੌਸਮ ਬਦਲਣ ਨਾਲ ਹਵਾ ‘ਚ ਧੂੜ ਅਤੇ ਪ੍ਰਦੂਸ਼ਣ ਦੀ ਮਾਤਰਾ ਵਧ ਗਈ ਹੈ। ਦੀਵਾਲੀ ਦੌਰਾਨ ਚਲਾਏ ਗਏ ਪਟਾਕਿਆਂ ਦੇ ਧੂੰਏਂ ਤੇ ਗੈਸਾਂ ਨੇ ਵਾਤਾਵਰਣ ਨੂੰ ਹੋਰ ਵੀ ਦੂਸ਼ਿਤ ਕਰ ਦਿੱਤਾ ਹੈ। ਇਸ ਕਾਰਨ ਐਲਰਜੀ, ਖੰਘ, ਜ਼ੁਕਾਮ ਤੇ ਸਾਹ ਨਾਲ ਸੰਬੰਧਤ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਹਾਲਤ ਇਹ ਹੈ ਕਿ ਸ਼ਹਿਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਹਰ ਦੂਜਾ-ਤੀਜਾ ਮਰੀਜ਼ ਇਨ੍ਹਾਂ ਸਮੱਸਿਆਵਾਂ ਦੀ ਸ਼ਿਕਾਇਤ ਲੈ ਕੇ ਪਹੁੰਚ ਰਿਹਾ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮਾਂ ਐਲਰਜਿਕ ਰਾਈਨਾਈਟਿਸ ਤੇ ਦਮੇ ਦੇ ਮਰੀਜ਼ਾਂ ਲਈ ਬੇਹੱਦ ਸੰਵੇਦਨਸ਼ੀਲ ਹੈ। ਸ਼ਹਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ‘ਚ ਗਿਰਾਵਟ ਦੇ ਨਾਲ ਹਵਾ ਦੀ ਦਿਸ਼ਾ ਤੇ ਰਫ਼ਤਾਰ ‘ਚ ਬਦਲਾਅ ਆਇਆ ਹੈ। ਇਸ ਬਦਲਾਅ ਕਾਰਨ ਵਾਤਾਵਰਨ ‘ਚ ਮੌਜੂਦ ਸੂਖਮ ਧੂੜਕਣ ਤੇ ਪ੍ਰਦੂਸ਼ਕ ਤੱਤ ਲੋਕਾਂ ਦੀ ਸਾਹ ਨਲੀ ਨੂੰ ਪ੍ਰਭਾਵਿਤ ਕਰ ਰਹੇ ਹਨ।
ਖਾਸ ਕਰਕੇ ਬੱਚੇ, ਬਜ਼ੁਰਗ ਤੇ ਪਹਿਲਾਂ ਤੋਂ ਦਮੇ ਜਾਂ ਐਲਰਜੀ ਦੇ ਮਰੀਜ਼ਾਂ ‘ਚ ਪਰੇਸ਼ਾਨੀ ਵਧ ਦੇਖੀ ਜਾ ਰਹੀ ਹੈ। ਜੇਏਐਚ ਦੇ ਡਾ. ਬਾਲੇਂਦਰ ਸ਼ਰਮਾ ਅਨੁਸਾਰ, ਦੀਵਾਲੀ ਤੋਂ ਬਾਅਦ ਹਵਾ ‘ਚ ਸਲਫਰ ਡਾਈਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ। ਇਹ ਗੈਸਾਂ ਸਾਹ ਰਾਹੀਂ ਸਰੀਰ ‘ਚ ਪਹੁੰਚ ਕੇ ਐਲਰਜਿਕ ਪ੍ਰਤੀਕਿਰਿਆ ਪੈਦਾ ਕਰਦੀਆਂ ਹਨ ਜਿਸ ਨਾਲ ਛਿੱਕਾਂ, ਨੱਕ ਬੰਦ ਹੋਣਾ, ਗਲੇ ‘ਚ ਖਰਾਸ਼ ਤੇ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ।
ਧੂੜ ਤੇ ਧੂੰਆਂ ਵਧਾਉਂਦੇ ਹਨ ਐਲਰਜੀ
ਮੌਸਮ ‘ਚ ਮੌਜੂਦ ਧੂੜ ਤੇ ਧੂੰਆਂ ਐਲਰਜੀ ਨੂੰ ਟ੍ਰਿਗਰ ਕਰਨ ਵਾਲਾ ਮੁੱਖ ਕਾਰਨ ਹਨ। ਇਸ ਸੰਦਰਭ ‘ਚ ਲੋਕਾਂ ਨੂੰ ਸਵੇਰੇ-ਸ਼ਾਮ ਸੈਰ ਕਰਨ ਸਮੇਂ ਮਾਸਕ ਪਹਿਨਣ, ਜ਼ਿਆਦਾ ਦੇਰ ਧੂੜ ਭਰੀ ਜਗ੍ਹਾ ‘ਤੇ ਨਾ ਰੁਕਣ ਤੇ ਘਰ ਵਿਚ ਸਫਾਈ ਦੌਰਾਨ ਵੀ ਸਾਵਧਾਨ ਰਹਿਣ ਦੀ ਲੋੜ ਹੈ। ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਜੋ ਲੋਕ ਪਹਿਲਾਂ ਤੋਂ ਦਮੇ ਜਾਂ ਐਲਰਜੀ ਦੀ ਦਵਾਈ ਲੈ ਰਹੇ ਹਨ, ਉਹ ਡਾਕਟਰ ਦੀ ਸਲਾਹ ਦੇ ਬਿਨਾਂ ਦਵਾਈ ਬੰਦ ਨਾ ਕਰਨ। ਜੇਕਰ ਲਗਾਤਾਰ ਖਾਂਸੀ, ਸਾਹ ਲੈਣ ‘ਚ ਮੁਸ਼ਕਲ ਜਾਂ ਨੱਕ ਬੰਦ ਹੋਣ ਦੀ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ-ਮਸ਼ਵਰਾ ਕਰੋ। ਇਸ ਤੋਂ ਇਲਾਵਾ, ਘਰਾਂ ਵਿਚ ਵੈਂਟੀਲੇਸ਼ਨ ਠੀਕ ਰੱਖੋ ਤਾਂ ਜੋ ਤਾਜ਼ੀ ਹਵਾ ਦਾ ਸੰਚਾਰ ਬਣਿਆ ਰਹੇ।
ਐਲਰਜੀ ਤੋਂ ਬਚਾਅ ਦੇ ਉਪਾਅ
ਮਾਸਕ ਪਹਿਨੋ : ਘਰ ਤੋਂ ਬਾਹਰ ਨਿਕਲਦੇ ਸਮੇਂ ਧੂੜ ਤੇ ਧੂੰਏਂ ਤੋਂ ਬਚਾਅ ਲਈ ਹਮੇਸ਼ਾ ਮਾਸਕ ਦਾ ਇਸਤੇਮਾਲ ਕਰੋ।
ਘਰ ਦੀ ਨਿਯਮਤ ਸਫਾਈ ਰੱਖੋ : ਫਲੋਰ, ਪਰਦੇ, ਫਰਨੀਚਰ ਤੇ ਬਿਸਤਰੇ ਦੀ ਰੈਗੂਲਰ ਸਫਾਈ ਕਰੋ ਤਾਂ ਜੋ ਧੂੜ ਦੇ ਕਣ ਜਮ੍ਹਾਂ ਨਾ ਹੋਣ।
ਕਮਰੇ ‘ਚ ਵੈਂਟੀਲੇਸ਼ਨ ਬਣਾਈ ਰੱਖੋ : ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਦਾ ਪ੍ਰਵਾਹ ਬਣਾਏ ਰੱਖੋ, ਪਰ ਧੂੜ ਭਰੀ ਹਵਾ ਦੇ ਸਮੇਂ ਬੰਦ ਰੱਖੋ।
ਧੂੜ ਭਰੀ ਜਾਂ ਪ੍ਰਦੂਸ਼ਿਤ ਜਗ੍ਹਾ ਤੋਂ ਬਚੋ: ਸੜਕਾਂ, ਉਸਾਰੀ ਵਾਲੀਆਂ ਥਾਵਾਂ ਜਾਂ ਜ਼ਿਆਦਾ ਧੂੰਆਂ-ਧੂੜ ਵਾਲੇ ਖੇਤਰਾਂ ‘ਚ ਜਾਣ ਤੋਂ ਬਚੋ।
ਪਾਣੀ ਜ਼ਿਆਦਾ ਪੀਓ : ਸਰੀਰ ਨੂੰ ਹਾਈਡ੍ਰੇਟਿਡ ਰੱਖਣ ਨਾਲ ਐਲਰਜਿਕ ਤੱਤ ਜਲਦੀ ਬਾਹਰ ਨਿਕਲਦੇ ਹਨ।
ਨਹਾਉਣ ਤੋਂ ਬਾਅਦ ਕੱਪੜੇ ਬਦਲੋ : ਬਾਹਰੋਂ ਆਉਣ ‘ਤੇ ਸਰੀਰ ਤੇ ਕੱਪੜਿਆਂ ‘ਤੇ ਜੰਮੀ ਧੂੜ ਨੂੰ ਤੁਰੰਤ ਸਾਫ ਕਰੋ। ਨਾਲ ਹੀ ਜਗ੍ਹਾ ਬਦਲਣ ਤੋਂ ਬਾਅਦ ਕੱਪੜੇ ਬਦਲ ਕੇ ਦੂਜੇ ਕੱਪੜੇ ਪਹਿਨੋ।
ਇਨਡੋਰ ਪੌਦਿਆਂ ਦਾ ਖ਼ਿਆਲ ਰੱਖੋ: ਪੌਦਿਆਂ ‘ਚ ਜਮ੍ਹਾਂ ਧੂੜ ਜਾਂ ਉੱਲੀ ਵੀ ਐਲਰਜੀ ਟ੍ਰਿਗਰ ਕਰ ਸਕਦੇ ਹਨ, ਉਨ੍ਹਾਂ ਨੂੰ ਰੂਟੀਨ ‘; ਸਾਫ ਕਰੋ।

More Stories
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ