ਥਾਈਲੈਂਡ/TLT NEWS- ਥਾਲੀਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਦੀ ਮਾਂ, ਰਾਣੀ ਸਿਰਿਕਿਤ ਦਾ 93 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਿਰਿਕਿਤ 2019 ਤੋਂ ਹਸਪਤਾਲ ਵਿਚ ਕਈ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਜ਼ੇਰੇ ਇਲਾਜ ਸੀ। ਰਾਣੀ ਸਿਰਿਕਿਤ ਦਾ ਵਿਆਹ ਥਾਈਲੈਂਡ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜਾ ਭੂਮੀਬੋਲ ਅਦੁਲਿਆਦੇਜ ਨਾਲ ਹੋਇਆ ਸੀ, ਜਿਨ੍ਹਾਂ ਦੀ 2016 ਵਿਚ ਮੌਤ ਹੋ ਗਈ ਸੀ।
ਰਾਜਾ ਵਜੀਰਾਲੋਂਗਕੋਰਨ ਨੇ ਥਾਈ ਰਾਇਲ ਹਾਊਸਹੋਲਡ ਬਿਊਰੋ ਨੂੰ ਇਕ ਸ਼ਾਹੀ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ। ਮਹਿਲ ਦੇ ਅਨੁਸਾਰ ਰਾਣੀ ਸਿਰਿਕਿਤ ਦੀ ਦੇਹ ਬੈਂਕਾਕ ਦੇ ਗ੍ਰੈਂਡ ਪੈਲੇਸ ਦੇ ਦੁਸਿਤ ਥੋਰਨ ਹਾਲ ਵਿਚ ਵਿਚ ਰੱਖੀ ਜਾਵੇਗੀ ਤੇ ਥਾਈ ਸ਼ਾਹੀ ਪਰਿਵਾਰ ਦੇ ਮੈਂਬਰ ਇਕ ਸਾਲ ਦਾ ਸੋਗ ਵੀ ਮਨਾਉਣਗੇ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ