International Yoga Day : ਅਟਾਰੀ ਸਰਹੱਦ ‘ਤੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਅਟਾਰੀ (TLT) ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਵੱਖ-ਵੱਖ ਥਾਵਾਂ ‘ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਚਾਹੇ ਉਹ ਪਾਰਕ ਹੋਵੇ ਜਾਂ ਦਫਤਰ, ਸਕੂਲ ਹੋਵੇ ਜਾਂ ਸੋਸ਼ਲ ਮੀਡੀਆ- ਲੋਕ ਹਰ ਜਗ੍ਹਾ ਯੋਗਾ ਦਾ ਅਭਿਆਸ ਕਰਦੇ ਦਿਖਾਈ ਦਿੰਦੇ ਹਨ।

ਉਥੇ ਹੀ ਅੰਤਰਰਾਸ਼ਟਰੀ ਯੋਗ ਦਿਵਸ ਭਾਰਤ ਪਾਕਿਸਤਾਨ ਸਰਹੱਦ ਅਤੇ ਅਟਾਰੀ ਸਰਹੱਦ ਵਿਖੇ ਵੀ ਮਨਾਇਆ ਗਿਆ। ਇਸ ਮੌਕੇ ਅਟਾਰੀ ਵਾਹਗਾ ਸਰਹੱਦ ‘ਤੇ ਬੀਐਸਐਫ ਅਧਿਕਾਰੀ, ਫੌਜੀ ਅਤੇ ਆਮ ਲੋਕਾਂ ਨੇ ਯੋਗਾ ਕੀਤਾ।