TLT NEWS/ ਪੰਜਾਬ ‘ਚ ਅੱਜ ਤੋਂ ਆਰਟੀਓ ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਸੇਵਾ ਕੇਂਦਰ ‘ਚ ਸ਼ਿਫਟ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ‘ਚ ਆਰਟੀਓ ਦੀਆਂ ਪੂਰੀ ਤਰ੍ਹਾਂ ਫੇਸਲੈੱਸ ਸੇਵਾਵਾਂ ਦਾ ਉਦਘਾਟਨ ਕਰਨਗੇ। ਅੱਜ ਤੋਂ ਡਰਾਈਵਿੰਗ ਲਾਈਸੈਂਸ, ਆਰਸੀ ਤੇ ਵਾਹਨਾਂ ਸਬੰਧੀ 56 ਸੇਵਾਵਾਂ ਸੇਵਾ ਕੇਂਦਰ ਜਾਂ ਔਨਲਾਈਨ ਪੋਰਟਲ ‘ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਫੈਸਲਾ
ਪੰਜਾਬ ਦੇ ਟ੍ਰਾਂਸਪੋਰਟ ਦਫ਼ਤਰਾਂ ‘ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆ ਰਹੀਆਂ ਸਨ। ਇਸ ਕਰਕੇ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਫੇਸਲੈੱਸ ਕਰਨ ਦਾ ਫੈਸਲਾ ਕੀਤਾ ਹੈ। ਹੁਣ ਆਰਟੀਓ ਦਫ਼ਤਰ ਦੇ ਕਰਮਚਾਰੀਆਂ ਦੀ ਪਬਲਿਕ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਸਾਰਾ ਕੰਮ ਔਨਲਾਈਨ ਹੋਵੇਗਾ। ਅਫ਼ਸਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਆਰਟੀਓ ਦਫ਼ਤਰਾਂ ‘ਚ ਪਬਲਿਕ ਦਾ ਆਉਣਾ ਪੂਰੀ ਤਰ੍ਹਾਂ ਬੰਦ ਕਰਨ ਦਾ ਟੀਚਾ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਸਹੂਲਤ ਲਈ ਸਾਰੀਆਂ ਸੇਵਾਵਾਂ ਔਨਲਾਈਨ ਦਿੱਤੀਆਂ ਜਾਣਗੀਆ।
ਆਰਟੀਓ ਦਫ਼ਤਰ ਦੀਆਂ ਸੇਵਾਵਾਂ ਫੇਸਲੈੱਸ ਕਰਨ ਤੋਂ ਬਾਅਦ ਕਰਮਚਾਰੀਆਂ ਨੂੰ ਤੈਅ ਸਮੇਂ ‘ਚ ਕੰਮ ਕਰਨਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਇਸ ਸਬੰਧੀ ਵਿਸਤਾਰ ‘ਚ ਜਾਣਕਾਰੀ ਦੇਣਗੇ। ਹਾਲਾਂਕਿ, ਟ੍ਰਾਂਸਪੋਰਟ ਵਿਭਾਗ ਦੇ ਅਫਸਰ ਕਹਿ ਚੁੱਕੇ ਹਨ ਜੇਕਰ ਕੋਈ ਕਰਮਚਾਰੀ ਤੈਅ ਸਮੇਂ ‘ਤੇ ਕੰਮ ਨਹੀਂ ਕਰਦਾ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ