ਅਮਰਾਵਤੀ/TLT NEWS- ਚੱਕਰਵਾਤੀ ਤੂਫਾਨ ਮੋਨਥਾ, ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਨਾਲ ਟਕਰਾਉਣ ਤੋਂ ਬਾਅਦ, ਬੁੱਧਵਾਰ ਸਵੇਰੇ ਓਡੀਸ਼ਾ ਦੇ ਗੰਜਮ ਦੇ ਗੋਪਾਲਪੁਰ ਬੀਚ ‘ਤੇ ਪਹੁੰਚਿਆ। ਗੰਜਮ ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ ਅਤੇ ਹਵਾ ਦੀ ਗਤੀ 80-100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਤੂਫਾਨ ਦਾ ਪ੍ਰਭਾਵ ਅਗਲੇ ਛੇ ਘੰਟਿਆਂ ਤੱਕ ਬਣਿਆ ਰਹੇਗਾ।
ਮੋਨਥਾ ਓਡੀਸ਼ਾ ਦੇ ਅੱਠ ਜ਼ਿਲ੍ਹਿਆਂ ਗੰਜਮ, ਗਜਪਤੀ, ਰਾਏਗੜਾ, ਕੋਰਾਪੁਟ, ਮਲਕਾਨਗਿਰੀ, ਕੰਧਮਾਲ, ਕਾਲਾਹਾਂਡੀ ਅਤੇ ਨਬਰੰਗਪੁਰ ਵਿਚ ਭਾਰੀ ਮੀਂਹ ਅਤੇ ਗਰਜ-ਤੂਫਾਨ ਲਿਆ ਸਕਦਾ ਹੈ।
ਰਾਜ ਸਰਕਾਰ ਨੇ 11,000 ਲੋਕਾਂ ਨੂੰ ਬਾਹਰ ਕੱਢਿਆ ਹੈ। 30,000 ਲੋਕਾਂ ਨੂੰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 30 ਬਚਾਅ ਟੀਮਾਂ ਅਤੇ ਪੰਜ ਐਨ.ਡੀ.ਆਰ.ਐਫ਼. ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ