ਗੁਰਪੁਰਬ ਨੂੰ ਸਮਰਪਿਤ ਕਪੂਰਥਲਾ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ -ਸੰਤਾਂ ਮਹਾਪੁਰਸ਼ਾਂ ਵਲੋਂ ਵਿਸ਼ੇਸ਼ ਤੌਰ ਤੇ ਭਰੀ ਜਾਵੇਗੀ ਹਾਜ਼ਰੀ-ਜੱਥੇਦਾਰ ਖੁਸਰੋਪੁਰ

ਕਪੂਰਥਲਾ, (TLT NEWS) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਨਵੰਬਰ ਨੂੰ ਕਪੂਰਥਲਾ ਸ਼ਹਿਰ ਦੇ ਗੁਰੂ ਨਾਨਕ ਖੇਡ ਸਟੇਡੀਅਮ ਵਿਖੇ ਫਰੈਂਡਜ ਇੰਟਰਨੈਸ਼ਨਲ ਕਬੱਡੀ ਕਲੱਬ ਕਪੂਰਥਲਾ ਵੱਲੋਂ ਵੱਖ ਵੱਖ ਦੇਸ਼ਾਂ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗੲਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਿੰਦਰ ਸਿੰਘ ਸਿੱਧੂ ਖੁਸਰੋਪੁਰ,ਸੋਨਾ ਬੈਂਸ ਹੋਠੀਆ, ਕੁਲਦੀਪ ਸਿੰਘ ਵੜੈਚ,ਜਿੰਦਰ ਸਿੰਘ ਵਿਰਕ,ਜੱਸੀ ਸ਼ੇਰਗਿੱਲ, ਲਸ਼ਕਰ ਗਿੱਲ, ਸ਼ੀਰਾ ਧਾਲੀਵਾਲ,ਸੋਨਾ ਖੈੜਾ ਕਨੇਡਾ, ਪ੍ਰਿਤਪਾਲ ਸਿੰਘ ਕਨੇਡਾ,ਬਾਊ ਖੈੜਾ,ਗੈਰੀ ਸਿੱਧੂ ਆਦਿ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਦੌਰਾਨ ਸੰਤ ਬਾਬਾ ਲੀਡਰ ਸਿੰਘ ਦੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ,ਸੰਤ ਬਾਬਾ ਮਹਾਤਮਾ ਮੁਨੀ ਮੁੱਖ ਸੇਵਾਦਾਰ ਡੇਰਾ ਬਾਬਾ ਚਰਨਦਾਸ ਉਦਾਸੀਨ ਖੈੜਾ ਬੇਟ,ਸੰਤ ਬਾਬਾ ਅਵਤਾਰ ਸਿੰਘ ਦਲਪੰਥ ਬਿਧੀ ਚੰਦ, ਬਾਬਾ ਜੋਗਾ ਸਿੰਘ ਜੀ ਤਰਨਾ ਦਲ, ਮਹੰਤ ਉਦੇਕਰਨ ਮੋਗਾ, ਸੰਤ ਬਾਬਾ ਅਮਰੀਕ ਸਿੰਘ ਜੀ ਖੂਖਰੈਣ ਵਾਲੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਤੇ ਕਾਲਾ ਬਾਗੜੀਆਂ ਨੇ ਦੱਸਿਆ ਕਿ ਕਬੱਡੀ ਕੱਪ ਸੰਤਾਂ ਮਹਾ ਪੁਰਸ਼ਾਂ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ।ਕਬੱਡੀ ਕੱਪ ਦੌਰਾਨ ਕਬੱਡੀ ਆਲ ਓਪਨ ਛੇ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਟੀਮਾਂ ਵਿੱਚ ਦੁਨੀਆਂ ਤੇ ਸੁਪਰ ਸਟਾਰ ਖਿਡਾਰੀ ਹਿੱਸਾ ਲੈਣਗੇ। ਜੇ ਤੂੰ ਟੀਮ ਨੂੰ ਪਹਿਲਾ ਇਨਾਮ 8 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 5 ਲੱਖ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦੇਖ ਕੇ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲਿਆਂ ਦੇ ਬੈਸਟ ਖਿਡਾਰੀਆਂ ਨੂੰ 21-21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਬੱਡੀ ਕੱਪ ਦੌਰਾਨ ਦੁਆਬਾ ਕਬੱਡੀ ਲੀਗ ਦੀਆਂ ਚਾਰ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਅਤੇ ਜੇਤੂ ਟੀਮ ਨੂੰ ਪਹਿਲਾ ਇਨਾਮ 51000 ਅਤੇ ਦੂਜਾ ਇਨਾਮ 41000 ਦਿੱਤਾ ਜਾਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 11-11 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਇਹ ਕਬੱਡੀ ਕੱਪ ਖਿਡਾਰੀਆਂ ਦੇ ਨਾਲ ਨਾਲ ਦਰਸ਼ਕਾਂ ਵਾਸਤੇ ਵੀ ਇਨਾਮਾਂ ਦੇ ਗੱਫੇ ਲੈ ਕੇ ਆਵੇਗਾ। ਕਬੱਡੀ ਕੱਪ ਦੌਰਾਨ ਦਰਸ਼ਕਾਂ ਵਾਸਤੇ ਲੱਕੀ ਡਰਾ ਰਾਹੀਂ ਤਿੰਨ ਇਲੈਕਟਰੋਨਿਕ ਸਕੂਟਰੀਆਂ,3 ਐਲਈਡੀ ਅਤੇ 10 ਸਾਈਕਲ ਇਨਾਮ ਵਜੋਂ ਕੱਢੇ ਜਾਣਗੇ।