ਨਵੀਂ ਦਿੱਲੀ (TLT) 22 ਜੂਨ ਨੂੰ ਈਰਾਨ ਦੀਆਂ 3 ਨਿਊਕਲੀਅਰ ਸਾਈਟਾਂ ‘ਤੇ ਅਮਰੀਕਾ ਦੇ ਹਮਲੇ ਦੇ ਬਾਅਦ ਮੱਧ ਪੂਰਵ ‘ਚ ਤਣਾਅ ਵਧ ਗਿਆ ਹੈ ਜਿਸ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਚ ਮੁੜ ਤੋਂ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਨਤੀਜੇ ਵਜੋਂ ਅੱਜ ਭਾਰਤੀ ਬਾਜ਼ਾਰ ਵੀ ਕਮਜ਼ੋਰੀ ਨਾਲ ਖੁੱਲ੍ਹਣ ਦੇ ਸੰਕੇਤ ਦੇ ਰਹੇ ਹਨ। ਗਿਫਟ ਨਿਫਟੀ 130 ਪੁਆਇੰਟ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ, ਅਤੇ ਅਮਰੀਕੀ ਫਿਊਚਰਜ਼ ਸਮੇਤ ਏਸ਼ਿਆਈ ਬਾਜ਼ਾਰਾਂ ‘ਚ ਵੀ ਕਮਜ਼ੋਰੀ ਦੇਖੀ ਜਾ ਰਹੀ ਹੈ।
ਈਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਵਧ ਰਹੇ ਸੰਘਰਸ਼ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪੰਜ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ 80 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਹਨ, ਜੋ ਕਿ ਸ਼ੇਅਰ ਬਾਜ਼ਾਰ ਦੇ ਨਜ਼ਰੀਏ ਤੋਂ ਕਾਫੀ ਨਕਾਰਾਤਮਕ ਹੈ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੇ ਕਾਰੋਬਾਰੀ ਸੈਸ਼ਨ ਲਈ ਨਿਫਟੀ ਦੇ ਲਈ ਮਹੱਤਵਪੂਰਨ ਲੈਵਲ ਕੀ ਹਨ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ