ਜਲੰਧਰ (ਰਮੇਸ਼ ਗਾਬਾ):ਪੱਤਰਕਾਰਤਾ ਦੀ ਦੁਨੀਆ ਵਿੱਚ ਲੰਬੇ ਸਮੇਂ ਤੋਂ ਸਰਗਰਮ ਅਤੇ ਵਿਸ਼ਵਾਸਯੋਗ ਸੰਸਥਾ ‘ਪ੍ਰੈਸ ਐਸੋਸੀਏਸ਼ਨ ਆਫ ਸਟੇਟ’ ਵੱਲੋਂ ਪੰਜਾਬ ਅਤੇ ਜਲੰਧਰ ਯੂਨਿਟ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਢੋਗਰਾ ਅਤੇ ਜਲੰਧਰ ਪ੍ਰਧਾਨ ਰਾਜੇਸ਼ ਥਾਪਾ ਨੇ ਅਜੇ ਕੋਹਲੀ ਨੂੰ ਮੁਖ ਸਲਾਹਕਾਰ ਪੰਜਾਬ ਨਿਯੁਕਤ ਕੀਤਾ ਗਿਆ
ਇਸ ਮੌਕੇ ਜਗਜੀਤ ਸਿੰਘ ਢੋਗਰਾ ਨੇ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਪੱਤਰਕਾਰਾਂ ਦੀਆਂ ਆਵਾਜ਼ , ਉਨ੍ਹਾਂ ਦੇ ਮਸਲੇ ਸਰਕਾਰੀ ਪੱਧਰ ‘ਤੇ ਉਠਾਉਣੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਨੇ ਅਤੇ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੈ।
ਰਾਜੇਸ਼ ਥਾਪਾ ਨੇ ਕਿਹਾ ਕਿ ਜਲੰਧਰ ਯੂਨਿਟ ਜਲਦੀ ਹੀ ਹੋਰ ਜ਼ਿਲ੍ਹਿਆਂ ਵਿੱਚ ਵੀ ਆਪਣੀ ਪਹੁੰਚ ਬਣਾਵੇਗਾ ਅਤੇ ਪਿੰਡ ਪੱਧਰ ‘ਤੇ ਵੀ ਪੱਤਰਕਾਰਾਂ ਲਈ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੱਚਾਈ ਅਤੇ ਨਿਸ਼ਪੱਖ ਪੱਤਰਕਾਰਤਾ ਲਈ ਇਹ ਸੰਸਥਾ ਹਮੇਸ਼ਾ ਮੋਹਰਲੇ ਦਰਜੇ ‘ਤੇ ਰਹੇਗੀ।
ਪੱਤਰਕਾਰ ਅਜੇ ਕਹੋਲੀ ਨੇ ਕਿਹਾ ਕਿ ਉਹ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਨਾਲ ਮਿਲ ਕੇ ਪੱਤਰਕਾਰਾਂ ਦੇ ਹੱਕਾਂ ਦੀ ਰੱਖਿਆ ਲਈ ਕੰਮ ਕਰਨਗੇ ਅਤੇ ਇਕਜੁੱਟ ਰਹਿ ਕੇ ਹਰ ਆਵਾਜ਼ ਨੂੰ ਉੱਚਾ ਚੁੱਕਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਪੱਤਰਕਾਰਾਂ ਦੀ ਤਾਕਤ ਬਣੇਗੀ ਅਤੇ ਉਨ੍ਹਾਂ ਦੇ ਹੱਕ ਲਈ ਹਰ ਮੰਚ ‘ਤੇ ਲੜਾਈ ਲੜੇਗੀ। ਇਸ ਮੌਕੇ ਸੀਨੀਅਰ ਪੱਤਰਕਾਰ ਰਾਮੇਸ਼ ਗਾਬਾ,ਪੰਕਜ ਸੋਨੀ,ਹਨੀ ਸਿੰਘ,ਬਰਜੇਸ਼ ਸ਼ਰਮਾ ਮੌਜੂਦ ਸਨ

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ