
ਤਰਨਤਾਰਨ – TLT NEWS/ ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਜ਼ਿਮਨੀ ਚੋਣ ਲਈ ਸਵੇਰੇ 7 ਵਜੇ ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਦਾ ਕਾਰਜ ਅਮਨ ਅਮਾਨ ਨਾਲ ਆਰੰਭ ਹੋ ਗਿਆ ਹੈ। ਪੋਲਿੰਗ ਸਮੇਂ ਦੇ ਸ਼ੁਰੂ ਹੁੰਦਿਆਂ ਹੀ ਬੂਥਾਂ ’ਤੇ ਵੋਟਰ ਪੁੱਜਣ ਲੱਗੇ ਅਤੇ ਕੇਂਦਰਾਂ ਦੇ ਬਾਹਰ ਕਤਾਰਾਂ ਲੱਗਣ ਲੱਗੀਆਂ।ਸ਼ਾਸਨ ਵੱਲੋਂ ਹਲਕੇ ਵਿਚ ਵੋਟਿੰਗ ਲਈ 114 ਥਾਵਾਂ ’ਤੇ 222 ਬੂਥ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ਸੰਵੇਦਨਸ਼ੀਲ ਐਲਾਨੇ ਗਏ ਬੂਥਾਂ ਉੱਪਰ 46 ਮਾਈਕ੍ਰੋ ਅਬਜ਼ਰਵ ਤਾਇਨਾਤ ਕੀਤੇ ਗਏ ਹਨ। ਪੋਲਿੰਗ ਦਾ ਕਾਰਜ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵੱਲੋਂ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਰਨਤਾਰਨ ਹਲਕੇ ਵਿਚ ਤਾਇਨਾਤ ਕੀਤੀਆਂ ਗਈਆਂ ਹਨ

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ