ਜਲੰਧਰ, :(ਰਮੇਸ਼ ਗਾਬਾ) ਮਿੰਨੀ ਬੱਸ ਯੂਨੀਅਨ ਜਲੰਧਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਬੱਸ ਅੱਡੇ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਪਾਠ ਸੰਪੂਰਨ ਹੋਣ ਉਪਰੰਤ ਰਾਗੀ ਸਿੰਘਾਂ ਨੇ ਮਨੋਹਰ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਮੂਹ ਸੰਗਤ ਨੇ ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ।
ਇਸ ਪਵਿੱਤਰ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ:
- ਡਾ. ਨਵਜੋਤ ਸਿੰਘ ਦਹੀਆ (ਹਲਕਾ ਇੰਚਾਰਜ ਨਕੋਦਰ ਕਾਂਗਰਸ)
- ਰਜਿੰਦਰ ਸਿੰਘ (ਹਲਕਾ ਇੰਚਾਰਜ ਕਰਤਾਰਪੁਰ ਕਾਂਗਰਸ, ਸਾਬਕਾ ਐਸ.ਐਸ.ਪੀ.)
- ਹਰਲਾਗਨ ਸਿੰਘ ਹੈਰੀ (ਜਨਰਲ ਸਕੱਤਰ ਜਲੰਧਰ ਸ਼ਹਿਰੀ)
- ਜੋਗਿੰਦਰ ਸਿੰਘ ਜੋਗੀ (ਪ੍ਰਧਾਨ ਯੂਥ ਕਲੱਬਸ ਆਰਗੇਨਾਈਜ਼ੇਸ਼ਨ)
- ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ
- ਲਖਵਿੰਦਰ ਸਿੰਘ (ਐਮ.ਟੀ. ਜਲੰਧਰ ਪੁਲਿਸ)
- ਜਤਿੰਦਰ ਸਿੰਘ ਮੰਡਿਆਲਾ (ਅੰਤਰਰਾਸ਼ਟਰੀ ਖਿਡਾਰੀ)
- ਮੋਟਾ ਸਿੰਘ, ਐਸ.ਐਸ. ਸੰਧੂ
- ਬਲਦੇਵ ਸਿੰਘ ਬੱਬੂ (ਪੰਜਾਬ ਪ੍ਰਧਾਨ, ਮਿੰਨੀ ਬੱਸ ਯੂਨੀਅਨ)
- ਮੰਗਤ ਸਿੰਘ (ਪ੍ਰਧਾਨ ਨਕੋਦਰ)
- ਜੰਗ ਬਹਾਦਰ ਸਿੰਘ (ਫਗਵਾੜਾ ਪ੍ਰਧਾਨ ਮਿੰਨੀ ਬੱਸ)
ਇਸ ਤੋਂ ਇਲਾਵਾ, ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹੋਰ ਕਈ ਮੈਂਬਰ ਅਤੇ ਸ਼ਹਿਰ ਵਾਸੀ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਏ। ਸਮੂਹ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ