TLT NEWS/ ਮੰਗਲਵਾਰ ਸਵੇਰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਟਰੱਕ ਯੂਨੀਅਨ ਨੇੜੇ ਇੱਕ ਆਦਮੀ ਦੇ ਟਰੱਕ ਤੇ ਇੱਕ ਕਾਰ ਵਿਚਕਾਰ ਟੱਕਰ ਹੋਣ ਤੋਂ ਬਾਅਦ ਆਰਮੀ ਟਰੱਕ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟੇ ਗਿਆ ਜਦੋਂਕਿ ਕਾਰ ਡਿਵਾਈਡਰ ‘ਤੇ ਜਾ ਪਲਟੀ। ਇਸ ਹਾਦਸੇ ਵਿੱਚ ਇੱਕ ਕਾਰ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਆਰਮੀ ਜਵਾਨ ਬਿਲਕੁਲ ਸੁਰੱਖਿਅਤ ਰਹੇ।ਮੌਕੇ ‘ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਾਈਡਰੇ ਦੀ ਮਦਦ ਨਾਲ ਆਰਮੀ ਟਰੱਕ ਨੂੰ ਸੜਕ ਵਿਚਕਾਰ ਤੋਂ ਹਟਾ ਕੇ ਰਾਸਤਾ ਬਹਾਲ ਕੀਤਾ।ਮਿਲੀ ਜਾਣਕਾਰੀ ਅਨੁਸਾਰ, ਆਰਮੀ ਟਰੱਕ ਕੁਝ ਆਰਮੀ ਜਵਾਨਾਂ ਨਾਲ ਪਠਾਨਕੋਟ ਤੋਂ ਇਲਾਹਾਬਾਦ ਜਾ ਰਿਹਾ ਸੀ ਜਦਕਿ ਕਾਰ ਸਵਾਰ ਦਸੂਹਾ ਵਲੋਂ ਕਿਸੇ ਘਰੇਲੂ ਕੰਮ ਲਈ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ