ਜਲੰਧਰ ਦਿਹਾਤੀ ਪੁਲਿਸ ਵੱਲੋ  25 ਬੋਤਲਾ ਸ਼ਰਾਬ ਸਣੇ ਇੱਕ ਵਿਅਕਤੀ ਗ੍ਰਿਫਤਾਰ

ਜਲੰਧਰ, 23  ਜੂਨ (ਰਮੇਸ਼ ਗਾਬਾ) ਸ਼ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਪ੍ਰਮਿੰਦਰ ਸਿੰਘ ਹੀਰ, ਪੀ.ਪੀ.ਐਸ. ਪੁਲਿਸ ਕਪਤਾਨ (ਸਥਾਨਿਕ ਅਤੇ ਇੰਨਵੈਸਟੀਗੇਸ਼ਨ), ਅਤੇ ਸ਼੍ਰੀ ਰਸ਼ਪਾਲ ਸਿੰਘ, PPS, ਉਪ ਪੁਲਿਸ ਕਪਤਾਨ (ਸਪੈਸ਼ਲ ਕਰਾਈਮ ਅਤੇ ਸਬ-ਡਵੀਜਨ ਆਦਮਪੁਰ) ਦੀ ਯੋਗ ਅਗਵਾਈ ਹੇਠ INSP. ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾ ਸ਼ਰਾਬ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਰਸ਼ਪਾਲ ਸਿੰਘ PPS, ਉਪ ਪੁਲਿਸ ਕਪਤਾਨ (ਸਪੈਸ਼ਲ ਕਰਾਈਮ ਅਤੇ ਸਬ-ਡਵੀਜਨ ਆਦਮਪੁਰ) ਜੀ ਨੇ ਦੱਸਿਆ ਕਿ ਮਿਤੀ 22.06.2025 ਨੂੰ ASI ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿਚ ਜੰਡੂ ਸਿੰਘਾ ਨੇੜੇ ਪੀਰਾ ਦੀ ਜਗਾ ਪੀਰ ਬਾਬਾ ਜਾਨੀ ਸ਼ਾਹ ਜੀ ਵਿਖੇ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਸ਼ਿਵ ਸ਼ੰਕਰ ਪਾਲ ਪੁੱਤਰ ਰਾਜ ਕੁਮਾਰ ਪਾਲ ਵਾਸੀ H No. B-9-408/3 ਮੁਹੱਲਾ ਸੰਤੋਖਪੁਰਾ ਥਾਣਾ ਡਵੀਜਨ ਨੰਬਰ 08 ਕਮਿਸ਼ਨਰੇਟ ਜਲੰਧਰ ਜੰਡੂ ਸਿੰਘਾ ਪੀਰਾ ਦੀ ਜਗਾ ਦੇ ਸਾਹਮਣੇ 500 ਗੱਜ ਦੂਰੀ ਤੇ ਸੱਜੇ ਹੱਥ ਕਰਿਆਨੇ ਅਤੇ ਚਾਹ ਦੀ ਦੁਕਾਨ ਕਰਦਾ ਹੈ, ਚੰਡੀਗੜ ਤੋਂ ਅਤੇ ਪੰਜਾਬ ਮੋਡ ਦੀ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਆਪਣੀ ਗੱਡੀ ਹੰਡਾਈ ਗੈਟਜ ਨੰਬਰੀ PB02-AB-0070 ਰੰਗ ਗਰੇਅ ਨੂੰ ਆਪਣੀ ਦੁਕਾਨ ਦੇ ਸਾਹਮਣੇ ਖੜੀ ਕਰਕੇ ਸ਼ਰਾਬ ਦੀ ਵਿਕਰੀ ਕਰਦਾ ਹੈ। ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਮੁੱਕਦਮਾ ਨੰਬਰ 98 ਮਿਤੀ 22.06.2025 ਅਧ 61/1/14 Excise Act ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ। ਮੌਕੇ ਤੇ ਸ਼ਿਵ ਸ਼ੰਕਰ ਉਕਤ ਨੂੰ ਮੁੱਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ 25 ਬੋਤਲਾ ਸ਼ਰਾਬ ਸਮੇਤ ਗੱਡੀ ਮਾਰਕਾ ਹੰਡਾਈ ਗੈਟਜ (12 ਬੋਤਲ ਸ਼ਰਾਬ ਮਾਰਕਾ ਸੋਫੀਆ ਅਤੇ 13 ਬੋਤਲਾ ਮਾਰਕਾ ਪੰਜਾਬ ਕਿੰਗ) ਬ੍ਰਮਾਦ ਹੋਈਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ।