ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵਲੋ ਪਿਉ ਪੁੱਤ ਨਸ਼ਾ ਤਸਕਰਾ ਪਾਸੋ 80 ਨਸ਼ੀਲੀਆ ਬ੍ਰਾਮਦ

ਜਲੰਧਰ, 23  ਜੂਨ (ਰਮੇਸ਼ ਗਾਬਾ)  ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਿਲਾ ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਸ੍ਰੀ ਪਰਮਿੰਦਰ ਸਿੰਘ ਹੀਰ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਜੀ ਦੀ ਟੀਮ ਵਲੋ ਦੋ ਨਸ਼ਾ ਤਸਕਰਾ ਪਾਸੋ 80 ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਕਾਬੂ ਕੀਤੇ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕੁਲਵੰਤ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 22.06.25 ਨੂੰ ਏ.ਐਸ.ਆਈ ਸਲਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਕਾਲਾ ਬੱਕਰਾ ਤੋਂ ਲਿੰਕ ਰੋਡ ਜੱਲੋਵਾਲ ਮੋਜੂਦ ਸੀ ਕਿ ਦੋ ਮੋਨੇ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਹੱਥਾ ਵਿੱਚੋ ਲਿਫਾਫੇ ਸੁੱਟ ਕੇ ਭੱਜਣ ਲੱਗੇ ਜੋ ਰਵਿੰਦਰ ਰਾਮੀ ਨਾਮ ਦਾ ਵਿਅਕਤੀ ਅਤੇ ਸੁਲਤਾਨ ਨਾਮ ਦਾ ਵਿਅਕਤੀ ਵਾਸੀਆਨ ਪਿੰਡ ਕਾਲਾ ਬੱਕਰਾ ਵਲੋ ਸੁੱਟੇ ਲਿਫਾਫਿਆ ਵਿੱਚੋ 40/40 ਕੁੱਲ 80 ਨਸ਼ੀਲੀਆ ਬ੍ਰਾਮਦ ਕਰਕੇ ਖਿਲਾਫ ਮੁਕੱਦਮਾ ਨੰਬਰ 80 ਮਿਤੀ 22.06.25 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਭੋਗਪੁਰ ਦਰਜ ਕਰਕੇ ਗ੍ਰਿਫਤਾਰ ਕੀਤੇ ਗਏ। ਦੋਸ਼ੀਆ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।