ਨਵੀਂ ਦਿੱਲੀ (TLT NEWS) : ਲੋਕਾਂ ਨੂੰ ਨਵਾਂ ਆਧਾਰ ਕਾਰਡ ਬਣਵਾਉਣ ਜਾਂ ਅਪਡੇਟ ਕਰਾਉਣ ਲਈ ਹੁਣ ਅਧਿਕਾਰਤ ਕੇਂਦਰ ਦੀ ਭਾਲ ’ਚ ਭਟਕਣਾ ਨਹੀਂ ਪਵੇਗਾ। ਛੇਤੀ ਹੀ ਗੂਗਲ ਮੈਪ ਤੋਂ ਨੇੜਲੇ ਆਧਾਰ ਕੇਂਦਰ ਨੂੰ ਆਸਾਨੀ ਨਾਲ ਸਰਚ ਕੀਤਾ ਜਾ ਸਕੇਗਾ। ਇਸ ਦੇ ਲਈ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਤਕਨੀਕੀ ਦਿੱਗਜ ਗੂਗਲ ਨਾਲ ਹੱਥ ਮਿਲਾਇਆ ਹੈ। ਗੂਗਲ ਮੈਪ ’ਤੇ ਅਧਿਕਾਰਤ ਆਧਾਰ ਕੇਂਦਰ ਦਿਖਾਈ ਦੇਣਗੇ। ਇਸ ਪਹਿਲ ਨਾਲ ਦੇਸ਼ ਭਰ ਦੇ ਲੋਕਾਂ ਨੂੰ ਅਧਿਕਾਰਤ ਆਧਾਰ ਕੇਂਦਰਾਂ ਤੱਕ ਪਹੁੰਚਣ ’ਚ ਆਸਾਨੀ ਹੋਵੇਗੀ ਤੇ ਸਹੂਲਤ ’ਚ ਵਾਧਾ ਹੋਵੇਗਾ।ਅਧਿਕਾਰਤ ਬਿਆਨ ਮੁਤਾਬਕ, ਇਸ ਪਹਿਲ ਨਾਲ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਨੂੰ ਲੈ ਕੇ ਆਧਾਰ ਕੇਂਦਰਾਂ ਦੀ ਪਛਾਣ ਕਰਨ ’ਚ ਮਦਦ ਮਿਲੇਗੀ ਕਿ ਕਿਸ ਕੇਂਦਰ ’ਤੇ ਬਾਲਿਗਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ। ਕਿੱਥੇ ਬੱਚਿਆਂ ਦਾ ਆਧਾਰ ਬਣ ਸਕਦਾ ਹੈ ਤੇ ਕਿਸ ਕੇਂਦਰ ’ਤੇ ਸਿਰਫ਼ ਪਤਾ ਤੇ ਮੋਬਾਈਲ ਨੰਬਰ ਨੂੰ ਅਪਡੇਟ ਕਰਾਇਆ ਜਾ ਸਕਦਾ ਹੈ। ਇਹ ਸਹੂਲਤ ਆਉਣ ਵਾਲੇ ਮਹੀਨਿਆਂ ’ਚ ਉਪਲਬਧ ਹੋ ਜਾਵੇਗੀ। ਗੂਗਲ ਦੇ ਨਾਲ ਸਹਿਯੋਗ ਦਾ ਮਕਸਦ ਲੋਕਾਂ ਦੀ ਸਹੂਲਤ ਨੂੰ ਵਧਾਉਣਾ, ਗਲਤ ਸੂਚਨਾਵਾਂ ਤੋਂ ਬਚਾਉਣਾ ਤੇ ਇਹ ਯਕੀਨੀ ਬਣਾਉਣਾ ਹੈ ਕਿ ਨਾਗਰਿਕਾਂ ਨੂੰ ਦੇਸ਼ ਭਰ ’ਚ ਆਧੁਨਿਕ ਆਧਾਰ ਸੇਵਾ ਕੇਂਦਰਾਂ ਸਮੇਤ 60 ਹਜ਼ਾਰ ਤੋ ਜ਼ਿਆਦਾ ਆਧਾਰ ਕੇਂਦਰਾਂ ਤੱਕ ਬਿਨਾਂ ਰੋਕ ਪਹੁੰਚ ਮਿਲੇ। ਇਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਦੋਂ ਯੂਜ਼ਰ ਗੂਗਲ ਮੈਪ ’ਤੇ ਸਰਚ ਕਰਨਗੇ ਤਾਂ ਉਨ੍ਹਾਂ ਨੂੰ ਤਸਦੀਕਸ਼ੁਦਾ ਆਧਾਰ ਕੇਂਦਰਾਂ ਤੱਕ ਨਿਰਦੇਸ਼ਿਤ ਕੀਤਾ ਜਾਵੇਗਾ।

More Stories
ਯਮੁਨਾ ਐਕਸਪ੍ਰੈਸਵੇਅ ਤੇ ਚੱਲਦੀ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਯਾਤਰੀਆਂ ਦੀ ਮੌਤ
National Film Awards : ਕਾਰਤਿਕ-ਯਾਮੀ ਨੂੰ ਸ਼ਾਨਦਾਰ ਅਦਾਕਾਰੀ ਲਈ ਰਾਸ਼ਟਰਪਤੀ ਤੋਂ ਮਿਲਿਆ ਐਵਾਰਡ
ਦਿੱਲੀ: ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦਾ ਮੁਲਜ਼ਮ ਦਾ ਐਨਕਾਊਂਟਰ ਦੌਰਾਨ ਕਾਬੂ, ਦੋ ਹਾਲੇ ਵੀ ਫ਼ਰਾਰ