ਵਾਲੀਬਾਲ, ਸਵੀਮਿੰਗ, ਜਿਮਨਾਸਟਿਕ ਤੇ ਬਾਕਸਿੰਗ ਲਈ ਅੰਡਰ 14, 17 ਤੇ 19 ਲੜਕਿਆਂ ਦੇ ਹੋਣਗੇ ਟਰਾਇਲ
ਐਥਲੈਟਿਕ ਲਈ ਅੰਡਰ 14,17 ਤੇ 19 ਲੜਕੇ ਤੇ ਲੜਕੀਆਂ ਦੇ ਲਏ ਜਾਣਗੇ ਟਰਾਇਲ
ਜਲੰਧਰ, :(ਰਮੇਸ਼ ਗਾਬਾ) ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਅਤੇ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਸਟੇਟ ਸਪੋਰਟਸ ਸਕੂਲ ਜਲੰਧਰ ਵਿਖੇ 28 ਫਰਵਰੀ ਤੋਂ 1 ਮਾਰਚ 2026 ਤੱਕ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵਲੋਂ ਵਾਲੀਬਾਲ, ਸਵੀਮਿੰਗ, ਜਿਮਨਾਸਿਟਿਕ, ਬਾਕਸਿੰਗ ਲਈ ਅੰਡਰ 14, 17 ਅਤੇ 19 ਲੜਕਿਆਂ ਅਤੇ ਐਥਲੈਟਿਕ ਲਈ ਲੜਕੇ ਤੇ ਲੜਕੀਆਂ ਦੇ ਸਪੋਰਟਸ ਸਕੂਲ/ਕਾਲਜ ਜਲੰਧਰ ਵਿਖੇ ਟਰਾਇਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਾਕੀ ਦੇ ਟਰਾਇਲ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਲਈ ਕੇਵਲ ਪੰਜਾਬ ਦੇ ਚਾਹਵਾਨ ਖਿਡਾਰੀ 28 ਫਰਵਰੀ ਤੋਂ 1 ਮਾਰਚ 2026 ਤੱਕ ਸਵੇਰੇ 8 ਵਜੇ ਸਟੇਟ ਸਪੋਰਟਸ ਸਕੂਲ, ਨੇੜੇ ਕਪੂਰਥਲਾ ਚੌਕ, ਜਲੰਧਰ ਵਿਖੇ ਟਰਾਇਲ ਦੇਣ ਲਈ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਮੁਫ਼ਤ ਹੋਸਟਲ, ਮੈਸ, ਸਕੂਲ, ਜਿੰਮ, ਸਵੀਮਿੰਗ ਪੂਲ ਅਤੇ ਟਰੈਕ, ਨੈਸ਼ਨਲ ਸਟੈਂਡਰਡ ਵਾਲੀਬਾਲ ਕੋਰਟ, ਐਡਵਾਂਸ ਟਰੇਨਿੰਗ, ਇਨਡੋਰ ਅਤੇ ਜਿਮਨਾਸਟਿਕ ਹਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟਰਾਇਲ ਦੇਣ ਲਈ ਖਿਡਾਰੀ ਆਪਣਾ ਅਧਾਰ ਕਾਰਡ, ਜਨਮ ਸਰਟੀਫਿਕੇਟ, ਪਿਛਲੀ ਜਮਾਤ ਦਾ ਪਾਸ ਸਰਟੀਫਿਕੇਟ, ਖੇਡ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਸਬੰਧੀ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਖਿਡਾਰੀ ਹਾਕੀ ਕੋਚ ਯੁੱਧਵਿੰਦਰ ਸਿੰਘ ਮੋਬਾਇਲ ਨੰਬਰ 97791-85486, ਸਵੀਮਿੰਗ ਕੋਚ ਉਮੇਸ਼ ਸ਼ਰਮਾ 98721-20001, ਬਾਕਸਿੰਗ ਕੋਚ ਅਰਿਹੰਤ ਕੁਮਾਰ 97800-74748, ਵਾਲੀਬਾਲ ਕੋਚ ਅੰਮ੍ਰਿਤਪਾਲ ਸਿੰਘ 97815-21456, ਐਥਲੈਟਿਕ ਕੋਚ ਬਿਕਰਮਜੀਤ ਸਿੰਘ 95015-00922 ਅਤੇ ਜਿਮਨਾਸ਼ਟਿਕ ਕੋਚ ਲਵ ਕੁਮਾਰ 97806-79367 ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਖੇਡ ਵਿਭਾਗ ਵਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਖੇਡ ਟਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਤਜਰਬੇਕਾਰ ਕੋਚਾਂ ਵਲੋਂ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਚਾਹਵਾਨ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਖੇਡ ਟਰਾਇਲਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਲਾਭ ਉਠਾਉਣ ਅਤੇ ਖੇਡਾਂ ਦੇ ਖੇਤਰ ਵਿੱਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਆਉਣ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*