ਗੁਰਦੁਆਰਾ ਦੀਵਾਨ ਅਸਥਾਨ ਦੀ ਨੌਜਵਾਨ ਸਭਾ ਵੱਲੋਂ ਨੌਜਵਾਨੀ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ

ਨੌਜਵਾਨੀ ਗੁਰੂ ਘਰਾਂ ਨਾਲ ਜੁੜੇਗੀ ਤਾਂ ਹੀ ਨਸ਼ਿਆਂ ਤੋ ਦੂਰ ਹੋਏਗੀ : ਜੱਸੀ ਜਲੰਧਰ :(ਰਮੇਸ਼ ਗਾਬਾ)  ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਿਛਲੇ ਕਈ ਸਾਲਾਂ ਤੋ ਵੱਖ-ਵੱਖ ਇਲਾਕਿਆ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਸੇਵਾਵਾਂ ਨਿਭਾਅ ਰਹੇ ਨੌਜਵਾਨ ਸਭਾ ਗੁਰਦਵਾਰਾ ਦੀਵਾਨ ਅਸਥਾਨ ਦੇ ਪ੍ਰਧਾਨ ਜਸਕੀਰਤ ਸਿੰਘ ਜੱਸੀ ਨੇ ਦੱਸਿਆਂ ਕਿ ਇਕ-ਇਕ ਕਰ ਕੇ ਨੌਜਵਾਨ ਨੂੰ ਪ੍ਰੇਰ ਕੇ ਗੁਰੂ ਘਰ ਨਾਲ ਜੋੜਨਾ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਜਿੱਥੇ ਫਰਜ਼ ਹੈ, ਉਥੇ ਹੀ ਇਹ ਵੱਡੀ ਸੇਵਾ ਵੀ ਹੈ, ਜੋ ਕਿ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਦੀ ਸੁਚੱਜੀ ਅਗਵਾਈ ’ਚ ਚੱਲ ਰਹੀ ਹੈ। ਇਸ ਦਾ ਦਾ ਮੁੱਖ ਮਕਸਦ ਹਮੇਸ਼ਾ ਸੇਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ ਹੈ। ਹਰ ਧਰਮ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਜਸਕੀਰਤ ਸਿੰਘ ਜੱਸੀ ਨੇ ਕਿਹਾ ਕਿ ਗੁਰਪੁਰਬ ਮਨਾਉਣੇ, ਸਮਾਗਮ ਕਰਵਾਉਣੇ ਤਾਂ ਹੀ ਸਫਲ ਹਨ, ਜੇ ਆਉਣ ਵਾਲੀ ਪੀੜੀ ਗੁਰੂ ਘਰਾਂ ’ਚ ਆ ਕੇ ਸੇਵਾਵਾਂ ਕਰੇ। ਤੇ ਸੇਧ ਲੇ ਕੇ ਆਪਣੇ ਇਤਿਹਾਸ ਨਾਲ ਜੁੜੇ। ਹਰ ਧਰਮ ਦਾ ਆਪਣਾ ਇਤਿਹਾਸ ਹੈ, ਜਿਸ ਦੀ ਪ੍ਰੇਰਣਾ ਸਾਨੂੰ ਵਿਚਰ ਕੇ ਹੀ ਮਿਲੇਗੀ। ਨੌਜਵਾਨ ਪੀੜ੍ਹੀ ਦੀ ਗੁਰੂ ਘਰਾਂ ਨਾਲ ਜਿੰਨੀ ਨੇੜਤਾ ਵਧੇਗੀ ਓਨਾ ਹੀ ਗਲਤ ਕੰਮਾਂ ਤੇ ਨਸ਼ਿਆਂ ਤੋ ਨੌਜਵਾਨੀ ਦੂਰ ਜਾਵੇਗੀ। ਜੱਸੀ ਨੇ ਕਿਹਾ ਕੀ ਆਉਣ ਵਾਲੇ ਕੁਝ ਦਿਨਾਂ ’ਚ ਗਰਮੀ ਦੀਆਂ ਛੁੱਟੀਆਂ ’ਚ ਬੱਚਿਆਂ ਲਈ ਤੇ ਨੌਜਵਾਨਾਂ ਲਈ ਗੁਰੂ ਘਰ ਵਿਖੇ ਵਿਸ਼ੇਸ਼ ਗੁਰਮਤਿ ਕੈਂਪ ਦੇ ਉਪਰਾਲੇ ਕੀਤੇ ਜਾਣਗੇ, ਜਿਸ ਦੀ ਸੇਵਾ ਸਾਰੀ ਨੌਜਵਾਨ ਸਭਾ ਦੇ ਮੇਂਬਰ ਬਾਵਾ ਗਾਬਾ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਪਰਮਿੰਦਰ ਸਿੰਘ, ਜਸਦੀਪ ਭਸੀਨ, ਪ੍ਰਭਗੁਣ ਸਿੰਘ, ਅਜਮੇਰ ਸਿੰਘ, ਭਵਜੋਤ ਸਿੰਘ, ਭਵਰਾਜ ਸਿੰਘ, ਹਰਪ੍ਰੀਤ ਸਿੰਘ, ਹਰਮਨ ਮੱਕੜ, ਗਗਨ ਸਿੰਘ, ਜਸਬੀਰ ਸਿੰਘ, ਦਿਮੰਤਜੀਤ ਸਿੰਘ, ਅਰਸ਼ਦੀਪ ਸਿੰਘ ਆਦਿ ਨਿਭਾਉਣਗੇ।