ਜਲੰਧਰ, 2 ਜੂਨ:(ਰਮੇਸ਼ ਗਾਬਾ) ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੀ ਚੋਣ ਅੱਜ ਪੁਲਿਸ ਲਾਈਨਜ਼ ਜਲੰਧਰ ਵਿੱਚ ਕਰਵਾਈ ਗਈ। ਚੋਣ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰੀ ਟੀਮ ਦਾ ਐਲਾਨ ਕੀਤਾ ਗਿਆ।
ਚੋਣ ਦੇ ਨਤੀਜਿਆਂ ਅਨੁਸਾਰ ਸ਼੍ਰੀ ਚਰਨ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਰਣਜੀਤ ਕੁਮਾਰ ਨੂੰ ਵਾਈਸ ਪ੍ਰਧਾਨ ਅਤੇ ਹਰਪਾਲ ਸਿੰਘ ਬੋਪਾਰਾਏ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਨਵੀਂ ਟੀਮ ਦੇ ਗਠਨ ਮੌਕੇ ਮੈਂਬਰਾਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਗੇ।
ਨਵੇਂ ਅਹੁਦੇਦਾਰਾਂ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪੈਨਸ਼ਨਰਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*