ਵਿਸ਼ਾਲ ਗੁਰਮਤਿ ਕੈਂਪ 13 ਜੂਨ ਤੱਕ ਰੋਜ਼ਾਨਾ ਸ਼ਾਮ 4 ਤੋਂ 6 ਗੁਰਦੁਆਰਾ ਦੀਵਾਨ ਅਸਥਾਨ ਵਿਖੇ ਪਹਿਲੇ ਦਿਨ 100 ਦੇ ਕਰੀਬ ਬੱਚੇ ਹੋਏ ਹਾਜ਼ਿਰ

 

ਜਲੰਧਰ, 2 ਜੂਨ:(ਰਮੇਸ਼ ਗਾਬਾ ) ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਵਿਸ਼ਾਲ ਗੁਰਮਤਿ ਕੈਂਪ ਦੀ ਆਰੰਭਤਾ ਹੋਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਮੱਖਣ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਗੁਰਮਤਿ ਕੈਂਪ ਵਿੱਚ ਪਹਿਲੇ ਦਿਨ 100 ਦੇ ਕਰੀਬ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਾਜ਼ਰੀ ਭਰੀ ਅਤੇ ਦਸਤਾਰ, ਤਬਲਾ, ਹਾਰਮੋਨੀਅਮ ਦੀ ਸਿਖਲਾਈ ਵਿਚ ਹਿੱਸਾ ਲਿਆ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਭਾਈ ਸੁਖਜੀਤ ਸਿੰਘ ਕਪੂਰਥਲਾ ਵਾਲਿਆਂ ਤੋਂ ਪ੍ਰਾਪਤ ਕੀਤੀ।

ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈੰਪ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਿਤਨੇਮ ਅਤੇ ਗੁਰੂ ਘਰਾਂ ਵਿਚ ਸੇਵਾਵਾਂ ਕਿਸ ਤਰ੍ਹਾਂ ਨਿਭਾਉਣੀਆਂ ਚਾਹੀਦੀਆਂ ਹਨ ਬਾਰੇ ਜਾਗਰੂਕ ਕਰਨਾ ਹੈ। ਸੰਗਤਾਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਸਭਾ ਗੁਰਦੁਆਰਾ ਦੀਵਾਨ ਅਸਥਾਨ ਦੇ ਮੈਂਬਰਾਂ ਦੀ ਹੋਂਸਲਾਂ ਅਫ਼ਜ਼ਾਈ ਕੀਤੀ। ਇਸ ਮੌਕੇ ਜਸਕੀਰਤ ਸਿੰਘ ਜੱਸੀ, ਬਾਵਾ ਗਾਬਾ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਭਾਵਜੋਤ ਸਿੰਘ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਜਸਦੀਪ, ਅਜਮੇਰ ਸਿੰਘ, ਹਰਮਨ ਮੱਕੜ ਸ਼ਾਮਲ ਸਨ।