ਦੁਨੀਆ ਨੂੰ ਮਿਲੀ ਰਾਹਤ, ਟਰੰਪ ਤੇ ਪੇਜ਼ੇਸ਼ਕੀਅਨ ਨੇ ਸ਼ਾਂਤੀ ਸਮਝੌਤੇ ‘ਤੇ ਕੀਤੇ Signature, US-Iran ਜੰਗ ਖ਼ਤਮ

अमेरिकी राष्ट्रपति डोनाल्ड ट्रम्प पीस डील पर दस्तखत करते हुए। उनके बगल में फ्रांस के राष्ट्रपति इमैनुएल मैक्रों और पीछे अमेरिकी विदेश मंत्री मार्को रूबियो खड़े हैं।पीस डील के दस्तावेज पर नीचे की ओर पजशकियान और ट्रम्प, दोनों के हस्ताक्षर नजर आ रहे हैं।                                                                                                             ਪੈਰਿਸ/ਤੇਹਰਾਨ:TLT NENS/ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਨੂੰ ਖਤਮ ਕਰਨ ਲਈ ਇੱਕ ਅੰਤਰਿਮ ਸ਼ਾਂਤੀ ਸਮਝੌਤੇ (ਐਮਓਯੂ) ‘ਤੇ ਦਸਤਖ਼ਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਦੌਰਾਨ ਪੈਰਿਸ ਦੇ ਇਤਿਹਾਸਕ ਵਰਸਾਇ ਪੈਲੇਸ ਵਿੱਚ ਇਸ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ।

ਇਸ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਸਮਝੌਤੇ ਨੂੰ ਮਨਜ਼ੂਰੀ ਦਿੰਦਿਆਂ ਆਪਣੇ ਦਸਤਖ਼ਤ ਕੀਤੇ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ 5 ਵਜੇ ਇਸ ਸਮਝੌਤੇ ਦੇ ਐਲਾਨ ਦੇ ਨਾਲ ਹੀ ਇਹ ਲਾਗੂ ਹੋ ਗਿਆ।

ਸਮਝੌਤੇ ਤਹਿਤ ਈਰਾਨ ਵਿੱਚ ਜੰਗੀ ਕਾਰਵਾਈਆਂ ਨੂੰ ਖਤਮ ਕਰਨ, ਲੇਬਨਾਨ ਵਿੱਚ ਸੰਘਰਸ਼ ਰੋਕਣ, ਹੋਰਮੁਜ਼ ਜਲਡਮਰੂਮੱਧ (Hormuz Strait) ਨੂੰ ਮੁੜ ਖੋਲ੍ਹਣ ਅਤੇ ਅਮਰੀਕਾ ਵੱਲੋਂ ਲਗਾਈ ਗਈ ਸਮੁੰਦਰੀ ਨਾਕਾਬੰਦੀ ਨੂੰ ਹਟਾਉਣ ਦੀ ਗੱਲ ਕਹੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਸ਼ਾਂਤੀ ਸਮਝੌਤਾ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲੂਸਰਨ ਸ਼ਹਿਰ ਨੇੜੇ ਜਨੇਵਾ ਵਿੱਚ ਸਾਈਨ ਹੋਣਾ ਸੀ, ਪਰ ਨਿਰਧਾਰਿਤ ਕਾਰਜਕ੍ਰਮ ਤੋਂ ਇੱਕ ਦਿਨ ਪਹਿਲਾਂ ਹੀ ਫਰਾਂਸ ਦੇ ਵਰਸਾਇ ਪੈਲੇਸ ਵਿੱਚ ਇਸ ‘ਤੇ ਦਸਤਖ਼ਤ ਕਰ ਦਿੱਤੇ ਗਏ। ਇਸ ਘਟਨਾਕ੍ਰਮ ਨੂੰ ਮੱਧ-ਪੂਰਬ ਖੇਤਰ ਵਿੱਚ ਸ਼ਾਂਤੀ ਬਹਾਲੀ ਵੱਲ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।