TLT NEWS/ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤਾਪਮਾਨ ਮੁੜ ਤੋਂ 40 ਡਿਗਰੀ ਦੇ ਪਾਰ ਚਲਾ ਗਿਆ। ਐਤਵਾਰ ਨੂੰ ਬਠਿੰਡਾ ਪੰਜਾਬ ’ਚ ਸਭ ਤੋਂ ਗਰਮ ਰਿਹਾ ਤੇ ਇੱਥੇ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਤੇ ਫਾਜ਼ਿਲਕਾ ’ਚ 40.6, ਚੰਡੀਗੜ੍ਹ ’ਚ 40.2, ਲੁਧਿਆਣਾ ’ਚ 39.8, ਰੂਪਨਗਰ ’ਚ 39.1, ਅੰਮ੍ਰਿਤਸਰ ’ਚ 38.3 ਤੇ ਹੁਸ਼ਿਆਰਪੁਰ ’ਚ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਦੇਰ ਸ਼ਾਮ ਕੁਝ ਇਲਾਕਿਆਂ ’ਚ ਧੂੜ ਭਰੀ ਹਨੇਰੀ ਚੱਲੀ। ਅੰਮ੍ਰਿਤਸਰ ’ਚ ਹਲਕੀ ਬਾਰਿਸ਼ ਹੋਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਦੀ ਪੇਸ਼ੀਨੋਗੋਈ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 24 ਜੂਨ ਤੱਕ ਬੂੰਦਾਬਾਂਦੀ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਮਾਹਰ ਡਾ. ਏਕੇ ਸਿੰਘ ਮੁਤਾਬਕ ਮੌਨਸੂਨ ਇਸ ਵਾਰ ਦੇਰੀ ਨਾਲ ਜੂਨ ਦੇ ਆਖ਼ਰੀ ਹਫ਼ਤੇ ਪੁੱਜਣ ਦੀ ਸੰਭਾਵਨਾ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ