ਨਵੀਂ ਦਿੱਲੀ :TLT NEWS/ ਪੇਪਰ ਲੀਕ ਵਿਰੁੱਧ ਹੋਏ ਪੂਰੇ ਅੰਦੋਲਨ ਦੌਰਾਨ ਸਰਕਾਰ ਤੇ ਭਾਜਪਾ ਦੋਵਾਂ ਨੂੰ ਜੈੱਨ ਜ਼ੀ ਦੇ ਨਾਲ ਗੱਲਬਾਤ ਨਾ ਹੋਣ ਦਾ ਅਹਿਸਾਸ ਹੋਇਆ। ਇੰਸਟਾਗ੍ਰਾਮ ’ਤੇ ਕਾਕਰੋਚ ਜਨਤਾ ਪਾਰਟੀ ਦੇ ਪੇਜ ਤੋਂ ਵਿਅੰਗ ਦੇ ਰੂਪ ’ਚ ਸ਼ੁਰੂ ਹੋਈ ਮੁਹਿੰਮ ਦੇ ਦੋ ਮਹੀਨਿਆਂ ਦੇ ਅੰਦਰ ਵੱਡੇ ਅੰਦੋਲਨ ’ਚ ਬਦਲ ਜਾਣ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਮੋਰਚਾ ਸੰਭਾਲਿਆ ਤੇ ਇੰਸਟਾਗ੍ਰਾਮ ’ਤੇ ਰੀਲ ਪਾ ਕੇ ਜੈੱਨ ਜ਼ੀ ਨਾਲ ਗੱਲਬਾਤ ਸ਼ੁਰੂ ਕੀਤੀ। ਜੈੱਨ ਜ਼ੀ ਨੂੰ ਵੀ ਪ੍ਰਧਾਨ ਮੰਤਰੀ ਦਾ ਨਵਾਂ ਅਵਤਾਰ ਪਸੰਦ ਆਇਆ ਤੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰ ਵਧ ਗਏ।ਸਿਆਸੀ ਜੀਵਨ ’ਚ ਸ਼ੁਰੂ ਤੋਂ ਹੀ ਤਕਨੀਕ ਦਾ ਬੇਹਤਰ ਇਸਤੇਮਾਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਇੰਟਰਨੈੱਟ ਮੀਡੀਆ ਦੇ ਸਾਰੇ ਪਲੇਟਫਾਰਮਾਂ ਜਿਵੇਂ ਫੇਸਬੁੱਕ, ਵਟਸਐਪ ਤੇ ਐਕਸ ’ਤੇ ਸਰਗਰਮ ਹਨ। ਵੱਡੀ ਗਿਣਤੀ ’ਚ ਉਨ੍ਹਾਂ ਦੇ ਫਾਲੋਅਰਜ਼ ਵੀ ਹਨ। ਇੰਸਟਾਗ੍ਰਾਮ ’ਤੇ ਵੀ ਮੋਦੀ 2016 ਤੋਂ ਜੁੜੇ ਹਨ ਪਰ ਇੰਸਟਾਗ੍ਰਾਮ ਲਈ ਵੱਖ ਤੋਂ ਕੋਈ ਰੀਲ ਅਪਲੋਡ ਨਹੀਂ ਕੀਤੀ ਜਾਂਦੀ ਸੀ। ਦੂਜੇ ਪਾਸੇ ਜ਼ਿਆਦਾਤਰ ਜੈੱਨ ਜ਼ੀ ਇੰਸਟਾਗ੍ਰਾਮ ’ਤੇ ਹੀ ਸਰਗਰਮ ਹਨ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੈੱਨ ਜ਼ੀ ਵੱਡੇ-ਵੱਡੇ ਭਾਸ਼ਣ ਨਹੀਂ ਸੁਣਦਾ ਹੈ, ਵੱਡੇ ਵੀਡੀਓ ਨਹੀਂ ਦੇਖਦਾ ਹੈ। ਅਖਬਾਰ ’ਚ ਛਪੇ ਲੇਖ ਜਾਂ ਇਸ਼ਤਿਹਾਰ ਨਹੀਂ ਪੜਦਾ ਹੈ। ਇਨ੍ਹਾਂ ਸਾਰਿਆਂ ਤੋਂ ਦੂਰ ਉਹ ਇੰਸਟਾਗ੍ਰਾਮ ’ਤੇ ਛੋਟੀ-ਛੋਟੀ ਰੀਲ ਦੇ ਸਹਾਰੇ ਆਪਣੀ ਗੱਲ ਕਹਿੰਦਾ ਹੈ ਤੇ ਇਕ-ਦੂਜੇ ਨਾਲ ਗੱਲਬਾਤ ਕਰਦਾ ਹੈ। ਪੇਪਰ ਲੀਕ ਮਾਮਲੇ ’ਚ ਇੰਸਟਾਗ੍ਰਾਮ ’ਤੇ ਇਨ੍ਹਾਂ ਰੀਲ ਰਾਹੀਂ ਜੈੱਨ ਜ਼ੀ ਇਕ-ਦੂਜੇ ਨਾਲ ਜੁੜਦੇ ਚਲੇ ਗਏ ਤੇ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਨੂੰ ਲੈ ਕੇ ਪੂਰੇ ਦੇਸ਼ ’ਚ ਮਾਹੌਲ ਬਣਾਉਣ ’ਚ ਸਫਲ ਰਹੇ। ਜੰਤਰ-ਮੰਤਰ ਪਹੁੰਚੇ ਜੈੱਨ ਜੀ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਇੰਟਰਨੈੱਟ ਮੀਡੀਆ ਤੋਂ ਨਿਕਲ ਕੇ ਉਹ ਜ਼ਮੀਨ ’ਤੇ ਵੀ ਅੰਦੋਲਨ ਕਰ ਸਕਦੇ ਹਨ। 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਵੱਡੀ ਗਿਣਤੀ ’ਚ ਜੈੱਨ ਜ਼ੀ ਦੀ ਮੌਜੂਦਗੀ ਤੇ ਹੁੰਮਸ ਤੇ ਗਰਮੀ ਵਿਚਾਲੇ ਜੰਤਰ-ਮੰਤਰ ’ਤੇ ਡਟੇ ਰਹਿਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਰੀਲ ਪਾ ਕੇ ਉਨ੍ਹਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ’ਚ ਉਨ੍ਹਾਂ ਨੇ ਪੇਪਰ ਲੀਕ ਵਿਰੁੱਧ ਸਖ਼ਤ ਕਾਨੂੰਨ ਬਨਾਉਣ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ। ਜੈੱਨ ਜ਼ੀ ਦੇ ਫ੍ਰੈਂਡਸ ਨੂੰ ਸੰਬੋਧਨ ਕਰਦੇ ਹੋਏ ਦੋਸਤੀ ਦਾ ਹੱਥ ਵਧਾਇਆ ਤੇ ਪ੍ਰੀਖਿਾ ਦੀ ਪੂਰੀ ਪ੍ਰਣਾਲੀ ਨੂੰ ਚੁਸਤ-ਦਰੁਸਤ ਬਨਾਉਣ ਦਾ ਵੀ ਭਰੋਸਾ ਦਿੱਤਾ। ਇਸ ਰੀਲ ਨੂੰ ਤਿੰਨ ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਤੇ ਉਸ ਨੂੰ ਲਾਈਕ ਵੀ ਕੀਤਾ। ਜੈੱਨ ਜ਼ੀ ਵੱਲੋਂ ਮਿਲੀ ਉਤਸ਼ਾਹਵਰਧਕ ਤੇ ਹਾਂਪੱਖੀ ਪ੍ਰਤੀਕਿਰਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਰੀਲ ਬਣਾ ਕੇ ਥੈਂਕਸ (ਧੰਨਵਾਦ) ਵੀ ਕਿਹਾ। ਇਸ ਨੂੰ ਵੀ 93 ਲੱਖ ਤੋਂ ਵੱਧ ਨੇ ਦੇਖਿਆ ਤੇ ਲਾਈਕ ਕੀਤਾ। ਇੰਸਟਾਗ੍ਰਾਮ ’ਤੇ ਪ੍ਰਧਾਨ ਮੰਤਰੀ ਦੇ ਰੀਲ ’ਤੇ ਆਧਾਰਿਤ ਰੀਲਾਂ ਦਾ ਹੜ੍ਹ ਜਿਹਾ ਆ ਗਿਆ, ਉਨ੍ਹਾਂ ਨੂੰ ਵੀ ਲੱਖਾਂ ਲੋਕਾਂ ਨੇ ਪਸੰਦ ਕੀਤਾ। ਸਰਕਾਰ ਤੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਜੈੱਨ ਜ਼ੀ ਦੇ ਨਾਸ ਗੱਲਬਾਤ ਨੂੰ ਹੋਰ ਅੱਗੇ ਵਧਾਉਣ ਦੀ ਤਿਆਰੀ ’ਚ ਹਨ।

More Stories
ਸਾਬਣ-ਤੇਲ, ਬਿਸਕੁਟ ਤੇ ਰੋਜ਼ਾਨਾ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ; 5-10 ਰੁਪਏ ਵਾਲੇ ਪੈਕੇਟਾਂ ‘ਤੇ ਪਵੇਗਾ ਵੱਡਾ ਅਸਰ! FMCG ਕੰਪਨੀਆਂ ਨੇ ਕੀਤੀ ਤਿਆਰੀ
ਭਾਰਤ-ਪਾਕਿ ਸਰਹੱਦ ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਢੇਰ
ਭਗਵੰਤ ਮਾਨ ਸਰਕਾਰ ਵੱਲੋਂ 3 ਲੱਖ ਪ੍ਰਵਾਸੀਆਂ ਦੇ ਬਣਾਏ ਜਾਣ ਵਾਲੇ ਰਾਸ਼ਨ ਕਾਰਡ ਨਹੀਂ ਬਣਨ ਦਿਆਂਗੇ-: ਸਮੂਹ ਸਿੱਖ ਜਥੇਬੰਦੀਆਂ