ਨਵੀਂ ਦਿੱਲੀ (TLT) ਅਮਰੀਕਾ ਜਾਣਾ ਹੈ ਤਾਂ ਇੰਟਰਨੈੱਟ ਮੀਡੀਆ ਪ੍ਰੋਫਾਈਲ ਦੀ ਜਾਣਕਾਰੀ ਦੇਣੀ ਹੀ ਪਵੇਗੀ। ਅਮਰੀਕੀ ਵੀਜ਼ਾ ਬਿਨੈਕਾਰਾਂ ਨੂੰ ਪਿਛਲੇ ਪੰਜ ਸਾਲਾਂ ’ਚ ਵਰਤੇ ਗਏ ਸਾਰੇ ਇੰਟਰਨੈੱਟ ਮੀਡੀਆ ਯੂਜ਼ਰਨੇਮ ਜਾਂ ਇੰਟਰਨੈੱਟ ਮੀਡੀਆ ਹੈਂਡਲ ਦੀ ਸੂਚੀ ਨੂੰ ਸਾਂਝਾ ਕਰਨਾ ਪਵੇਗਾ। ਭਾਰਤ ਸਥਿਤ ਅਮਰੀਕੀ ਦੂਤਘਰ ਨੇ ਅਮਰੀਕੀ ਵੀਜ਼ਾ ਲਈ ਬਿਨੈ ਕਰਨ ਵਾਲਿਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਮਰੀਕੀ ਦੂਤਘਰ ਨੇ ਵੀਰਵਾਰ ਨੂੰ ਐਕਸ ’ਤੇ ਪੋਸਟ ਕੀਤੇ ਬਿਆਨ ’ਚ ਸਾਵਧਾਨ ਕੀਤਾ ਕਿ ਇੰਟਰਨੈੱਟ ਮੀਡੀਆ ਬਾਰੇ ਜਾਣਕਾਰੀ ਨਾ ਦੇਣ ਜਾਂ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਵੀਜ਼ਾ ਅਰਜ਼ੀ ਰੱਦ ਹੋ ਸਕਦੀ ਹੈ। ਇਹੀ ਨਹੀਂ ਅਜਿਹੇ ਲੋਕਾਂ ’ਤੇ ਭਵਿੱਖ ’ਚ ਅਮਰੀਕੀ ਵੀਜ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ। ਇਹ ਚਿਤਾਵਨੀ ਅਜਿਹੇ ਸਮੇਂ ’ਚ ਜਾਰੀ ਕੀਤੀ ਗਈ ਹੈ ਜਦ ਹਾਲ ਹੀ ’ਚ ਕੈਲੀਫੋਰਨੀਆ ਦੇ ਲਾਸ ਏਂਜਲਸ ’ਚ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਵਿਰੋਧੀ ਕਾਰਵਾਈ ਕੀਤੀ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਲਈ ਡੀਐੱਸ-160 ਵੀਜ਼ਾ ਅਰਜ਼ੀਆਂ ’ਤੇ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਵੱਲੋਂ ਵਰਤੇ ਜਾ ਰਹੇ ਹਰੇਕ ਇੰਟਰਨੈੱਟ ਮੀਡੀਆ ਯੂਜ਼ਰਨੇਮ ਜਾਂ ਇੰਟਰਨੈੱਟ ਮੀਡੀਆ ਹੈਂਡਲ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ। ਬਿਨੈਕਾਰਾਂ ਨੂੰ ਹਸਤਾਖਰ ਕਰਨ ਅਤੇ ਅਰਜ਼ੀਆਂ ਜਮ੍ਹਾਂ ਕਰਨ ਤੋਂ ਪਹਿਲਾਂ ਸਰਟੀਫਾਈ ਕਰਨਾ ਪਵੇਗਾ ਕਿ ਵੀਜ਼ਾ ਅਰਜ਼ੀਆਂ ’ਚ ਦਿੱਤੀ ਗਈ ਜਾਣਕਾਰੀ ਸਹੀ ਹੈ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ