ਟੋਰਾਂਟੋ (TLT) ਕੈਨੇਡਾ ਦੇ ਸੂਬੇ ਅਲਬਰਟਾ ਦੇ ਪੰਜਾਬੀਆ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬ ਟੈਰਾਲੇਕ ਵੇਅ ‘ਚ ਇਕ ਪੰਜਾਬੀ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਰਕੇ ਪਿਉ ਤੇ ਉਸ ਦੀ ਧੀ ਦੀ ਮੌਤ ਹੋ ਗਈ। ‘ਕੈਲਗਰੀ ਫਾਇਰ’ ਡਿਪਾਰਟਮੈਂਟ ਅਧਿਕਾਰੀ ਕੈਰੋਲ ਹੈਂਕੇ ਨੇ ਕਿਹਾ ਕਿ ਸੰਨੀ ਗਿੱਲ, ਉਮਰ 50 ਸਾਲ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੀ ਬੇਟੀ ਹਰਗੁਨ ਉਮਰ 9 ਸਾਲ ਨੂੰ ਹਸਪਤਾਲ ਇਲਾਜ ਵਾਸਤੇ ਲਿਜਾਇਆ ਗਿਆ, ਜਿੱਥੇ ਕਿ ਹਸਪਤਾਲ ‘ਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਕ ਔਰਤ ਤੇ 16 ਸਾਲਾ ਬੱਚੇ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨਾਲ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ