ਨਵੀਂ ਦਿੱਲੀ (TLT) : ਦੁਨੀਆ ’ਚ ਪਹਿਲੀ ਵਾਰ ਸਿਲੀਕਾਨ ਤੋਂ ਬਿਨਾਂ ਹੀ ਵਿਗਿਆਨੀਆਂ ਨੇ ਕੰਪਿਊਟਰ ਬਣਾ ਦਿੱਤਾ ਹੈ। ਸੀਐੱਮਓਐੱਸ ਨਾਂ ਦੇ ਇਸ ਕੰਪਿਊਟਰ ਨੂੰ ਅਮਰੀਕਾ ’ਚ ਪੈਨਸਿਲਵਾਨੀਆ ਸਟੇਟ ਯੂਨੀਵਰਸਿਟੀ ਦੇ ਨੈਨੋਫੈਬ੍ਰੀਕੇਸ਼ਨ ਯੂਨਿਟ ’ਚ ਬਣਾਇਆ ਗਿਆ ਹੈ। ਇਸ ਦੇ ਸਫਲ ਸੰਚਾਲਨ ਦਾ ਪ੍ਰਦਰਸ਼ਨ ਵੀ ਕੀਤਾ ਹੈ। ਇਸ ਨੂੰ ਦੋ-ਪਰਤੀ ਸਮੱਗਰੀਆਂ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ, ਜੋ ਕਾਗਜ਼ ਵਾਂਗ ਪਤਲੇ ਹਨ ਪਰ ਨੈਨੋ ਪੱਧਰ ਦੇ ਹਨ। ਨੇਚਰ ਪੱਤ੍ਰਿਕਾ ਨੇ ਇਸ ਦੇ ਬਾਰੇ ’ਚ ਛਾਪਿਆ ਹੈ।
ਜ਼ਿਕਰਯੋਗ ਹੈ ਕਿ ਬਿਜਲਈ ਪ੍ਰਵਾਹ ਨੂੰ ਕਾਬੂ ਕਰਨ ਲਈ ਸਿਲੀਕਾਨ ਦੀ ਚਾਲਕਤਾ ’ਚ ਜ਼ਰੂਰੀ ਫੇਰਬਦਲ ਕੀਤਾ ਜਾ ਸਕਦਾ ਹੈ। ਇਸ ਲਈ 1947 ਤੋਂ ਇਹ ਇਲੈਕਟ੍ਰਾਨਿਕਸ ਨੂੰ ਆਕਾਰ ’ਚ ਛੋਟਾ ਕਰਨ ’ਚ ਮਦਦ ਪਹੁੰਚਾ ਕੇ ਤਕਨੀਕ ਨੂੰ ਅੱਗੇ ਵਧਾਉਣ ’ਚ ਮੁੱਢਲੀ ਭੂਮਿਕਾ ਨਿਭਾ ਰਿਹਾ ਹੈ। ਸਨ 1947 ’ਚ ਪਹਿਲੀ ਵਾਰ ਸਿਲੀਕਾਨ ਦੀ ਵਰਤੋਂ ਕਰਕੇ ਟ੍ਰਾਂਜਿਸਟਰ ਬਣਾਇਆ ਗਿਆ ਸੀ ਪਰ ਹੁਣ ਲਗਪਗ ਸੱਤ ਦਹਾਕਿਆਂ ਬਾਅਦ ਇਲੈਕਟ੍ਰਾਨਿਕ ਉਪਕਰਣ ਛੋਟੇ ਹੁੰਦੇ ਜਾ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਉਪਕਰਣ ਛੋਟੇ ਹੁੰਦੇ ਗਏ ਤਾਂ ਇਹ ਓਨਾ ਚੰਗਾ ਕੰਮ ਨਹੀਂ ਕਰ ਸਕਣਗੇ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ