ਕਾਮਰੇਡ ਲਹਿੰਬਰ ਸਿੰਘ ਤੱਗੜ ਦੀ ਪੰਜਾਬ ਦੀ ਕਮਿਊਨਿਸਟ ਲਹਿਰ ਬਾਰੇ ਪੁਸਤਕ ਉੱਪਰ ਸੈਮੀਨਾਰ ਅਤੇ ਗੋਸ਼ਟੀ 5 ਜੁਲਾਈ ਨੂੰ ਪਟਿਆਲਾ ਵਿਖੇ

ਡਾਕਟਰ ਭੀਮ ਇੰਦਰ ਸਿੰਘ , ਡਾਕਟਰ ਜੋਗਾ ਸਿੰਘ ਅਤੇ ਡਾਕਟਰ ਗੁਰਨਾਇਬ ਸਿੰਘ ਪੜ੍ਹਨਗੇ ਪੇਪਰ 

ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਮੁੱਖ ਮਹਿਮਾਨ ਹੋਣਗੇ

ਜਲੰਧਰ / ਪਟਿਆਲਾ  (ਰਮੇਸ਼ ਗਾਬਾ)  ਪੰਜਾਬ ਦੇ ਸੀਨੀਅਰ ਅਤੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਿਖੀ ਵੱਡੀ ਅਕਾਰੀ ਪੁਸਤਕ ‘ ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪੱਤੀ ਵਿਕਾਸ ਅਤੇ ਉਤਰਾਵਾਂ  ਚੜ੍ਹਾਵਾਂ ਦਾ ਸੰਖੇਪ ਇਤਿਹਾਸ ‘  , ਜਿਸ ਬਾਰੇ ਪੰਜਾਬ ਦੇ ਖੱਬੇ , ਜਮਹੂਰੀ ਅਤੇ ਕਮਿਊਨਿਸਟ ਹਲਕਿਆਂ ਵਿੱਚ ਬਹੁਤ ਚਰਚਾ ਹੋ ਰਹੀ ਹੈ , ਉੱਪਰ 5 ਜੁਲਾਈ 2025 ਨੂੰ 10 ਵਜੇ ਭਾਸ਼ਾ ਵਿਭਾਗ ਪਟਿਆਲਾ ਦੇ ਆਡੀਟੋਰੀਅਮ ਵਿੱਚ ਇੱਕ ਮਹੱਤਵਪੂਰਨ ਸੈਮੀਨਾਰ ਅਤੇ ਗੋਸ਼ਟੀ ਕਰਵਾਈ ਜਾ ਰਹੀ ਹੈ।  ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਰਜਿ. ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨਰਲ ਸਕੱਤਰ ਸੰਧੂ ਵਰਿਆਣਵੀ ਵੱਲੋਂ ਦਿੱਤੀ ਗਈ ਹੈ।

ਸ੍ਰੀ ਹਰਚੰਦਪੁਰੀ ਅਤੇ ਸੰਧੂ ਵਰਿਆਣਵੀ ਨੇ ਦੱਸਿਆ ਕਿ ਇਸ ਸੈਮੀਨਾਰ ਅਤੇ ਗੋਸ਼ਟੀ ਦਾ ਆਯੋਜਨ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ )   ਰਜਿ. ਵੱਲੋਂ ਕੀਤਾ ਜਾ ਰਿਹਾ ਹੈ ।  ਇਸ ਮੌਕੇ ਤੇ ਡਾਕਟਰ ਭੀਮ ਇੰਦਰ ਸਿੰਘ ਨਿਰਦੇਸ਼ਕ ਵਰਲਡ ਪੰਜਾਬੀ ਸੈਂਟਰ ਅਤੇ ਮੁਖੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ , ਡਾਕਟਰ ਜੋਗਾ ਸਿੰਘ ਸਾਬਕਾ ਮੁਖੀ ਭਾਸ਼ਾ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾਕਟਰ ਗੁਰਨਾਇਬ ਸਿੰਘ ਸਾਬਕਾ ਫਾਊਂਡਰ ਮੁਖੀ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਮਰੇਡ ਤੱਗੜ ਦੀ ਪੁਸਤਕ ਬਾਰੇ ਆਪੋ ਆਪਣੇ ਪੇਪਰ ਪੜਨਗੇ ।  ਸੀਪੀਆਈ ( ਐਮ ) ਦੇ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਪ੍ਰੋਗਰਾਮ ਵਿੱਚ ਕਾਮਰੇਡ ਤੱਗੜ ਦੀ ਪੁਸਤਕ ਬਾਰੇ ਉਠਾਏ ਗਏ ਨੁਕਤਿਆਂ ਅਤੇ ਸਵਾਲਾਂ ਦੇ ਉੱਤਰ ਅਤੇ ਸਪਸ਼ਟੀਕਰਨ ਦੇਣਗੇ । ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਵਿਦਵਾਨ ਸਾਹਿਤ ਰਤਨ ਪੰਜਾਬ ਡਾਕਟਰ ਤੇਜਵੰਤ ਮਾਨ ਅਤੇ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕਰਨਗੇ ।  ਸਮਾਗਮ ਦੀ ਪ੍ਰਧਾਨਗੀ ਸ੍ਰੀ ਪਵਨ ਹਰਚੰਦਪੁਰੀ , ਡਾਕਟਰ ਸੁਰਜੀਤ ਸਿੰਘ ਭੱਟੀ , ਡਾਕਟਰ ਰਜਿੰਦਰ ਪਾਲ ਸਿੰਘ ਬਰਾੜ , ਸ਼੍ਰੀ ਬੀ.ਐਸ. ਰਤਨ , ਡਾਕਟਰ ਬਲਦੇਵ ਸਿੰਘ ਬੱਦਨ ,  ਡਾਕਟਰ ਜੋਗਿੰਦਰ ਸਿੰਘ ਨਿਰਾਲਾ ਅਤੇ ਡਾਕਟਰ ਗੁਰਚਰਨ ਕੌਰ ਕੋਚਰ ਤੇ ਆਧਾਰਤ ਪ੍ਰਧਾਨਗੀ ਮੰਡਲ ਕਰੇਗਾ।

ਇਸ ਮੌਕੇ ਤੇ ਸੰਵਾਦ ਰਚਾਉਣ ਵਾਲੇ ਮਹੱਤਵਪੂਰਨ ਵਿਦਵਾਨਾਂ ਲੇਖਕਾਂ ਅਤੇ ਬੁੱਧੀਜੀਵੀਆਂ ਵਿੱਚ ਡਾਕਟਰ ਭਗਵੰਤ ਸਿੰਘ , ਇਕਬਾਲ ਘਾਰੂ , ਜੁਗਰਾਜ ਧੌਲਾ , ਡਾਕਟਰ ਹਰਜੀਤ ਸਿੰਘ ਸੱਧਰ , ਡਾਕਟਰ ਅਰਵਿੰਦਰ ਕੌਰ ਕਾਕੜਾ , ਗੁਲਜਾਰ ਸਿੰਘ ਸ਼ੌਂਕੀ , ਡਾਕਟਰ ਸੁਦਰਸ਼ਨ ਗਾਸੋ , ਡਾਕਟਰ ਨਾਇਬ ਸਿੰਘ ਮੰਡੇਰ , ਲਖਵਿੰਦਰ ਸਿੰਘ ਬਾਜਵਾ ,  ਜਗਦੀਸ਼ ਰਾਏ ਕੁਲਰੀਆ , ਹਰੀ ਸਿੰਘ ਢੁੱਡੀਕੇ ,  ਮਾਸਟਰ ਗੁਰਚਰਨ ਸਿੰਘ ਢੁੱਡੀਕੇ , ਕੇ ਸਾਧੂ ਸਿੰਘ , ਡਾਕਟਰ ਦਵਿੰਦਰ ਬੀਬੀਪੁਰ , ਬਲਵੀਰ ਬੱਲੀ ਰਾਏਕੋਟ , ਦਰਸ਼ਨ ਸਿੰਘ ਪ੍ਰੀਤੀਮਾਨ , ਤਜਿੰਦਰਪਾਲ ਸਿੰਘ ਬਰਾੜ , ਬਲਵਿੰਦਰ ਸਿੰਘ ਭੱਟੀ , ਅਵਤਾਰਜੀਤ , ਡਾਕਟਰ ਸੁਖਮਿੰਦਰ ਸੇਖੋਂ , ਡਾਕਟਰ ਲਕਸ਼ਮੀ ਨਰਾਇਣ ਭਿਖੀ , ਡਾਕਟਰ ਗੁਰਚਰਨ ਸਿੰਘ ਨੂਰਪੁਰ , ਡਾਕਟਰ ਅਮਰਜੀਤ ਕਾਉਂਕੇ , ਡਾਕਟਰ ਸੰਤੋਖ ਸਿੰਘ ਸੁੱਖੀ , ਜੋਗਾ ਸਿੰਘ ਧਨੌਲਾ , ਕੁਲਵੰਤ ਸੈਦੋਕੇ , ਡਾਕਟਰ ਬਲਵਿੰਦਰ ਸਿੰਘ ਟਿਵਾਣਾ , ਜਸਵੰਤ ਸਿੰਘ ਪੂਨੀਆਂ , ਡਾਕਟਰ ਪ੍ਰੇਮ ਖੋਸਲਾ ,  ਅਮਰ ਗਰਗ  ਕਲਮਦਾਨ ਅਤੇ ਹੋਰ ਵਿਦਵਾਨ ਤੇ ਪੰਜਾਬੀ ਪਿਆਰੇ ਸ਼ਾਮਿਲ ਹੋਣਗੇ।  ਕਾਮਰੇਡ ਮੇਘਨਾਥ ਸ਼ਰਮਾ ਬਠਿੰਡਾ , ਸਥਾਨਕ ਪੰਜਾਬ ਸਾਹਿਤ ਸਭਾ  ( ਰਜਿ ) ਪਟਿਆਲਾ ਦੇ ਪ੍ਰਧਾਨ ਡਾਕਟਰ ਦਰਸ਼ਨ ਸਿੰਘ ਆਸ਼ਟ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਤੇ ਗਿਆਨਦੀਪ ਸਾਹਿਤ ਸਾਧਨਾ ਮੰਚ ( ਰਜਿ. ) ਦੇ ਪ੍ਰਧਾਨ ਜੀ.ਐਸ. ਅਨੰਦ ਅਤੇ ਜਨਰਲ ਸਕੱਤਰ ਬਲਵੀਰ ਜਲਾਲਾਬਾਦੀ ਆਪਣੀਆਂ ਸਾਹਿਤਕ ਜਥੇਬੰਦੀਆਂ ਵੱਲੋਂ ਸੈਮੀਨਾਰ ਅਤੇ ਗੋਸ਼ਟੀ ਦੀ ਸਫਲਤਾ ਵਾਸਤੇ ਪੂਰਨ ਸਹਿਯੋਗ ਦੇ ਰਹੇ ਹਨ । ਇਸ ਮੌਕੇ ਤੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ ਕਵਿਤਾ ਪਾਠ ਕੀਤੇ ਜਾਣਗੇ।   ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੀ ਮੌਕੇ ਤੇ ਹਾਜ਼ਰ ਹੋਣਗੇ।