ਪੁਲਿਸ ਤੇ ਬਦਮਾਸ਼ਾਂ ਵਿਚਾਲੇ ਫਾਇਰਿੰਗ, ਇਕ ਜ਼ਖ਼ਮੀ; ਸਿਵਲ ਹਸਪਤਾਲ ‘ਚ ਦਾਖ਼ਲ
ਮੋਗਾ (TLT) ਬੁੱਧਵਾਰ ਦੀ ਚੜ੍ਹਦੀ ਸਵੇਰ ਮੋਗਾ ‘ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਫਾਇਰਿੰਗ ਦੀ ਖ਼ਬਰ ਹੈ। ਇਹ ਘਟਨਾ ਮੋਗਾ ਕੋਟਕਪੂਰਾ ਰੋਡ ‘ਤੇ ਸੇਮ ਨਾਲੇ ਨਜ਼ਦੀਕ ਵਾਪਰੀ ਹੈ। ਇਸ ਫਾਇਰਿੰਗ ਵਿਚ ਇਕ ਦਲਜੀਤ ਨਾਮ ਦੇ ਵਿਆਕਤੀ ਦੇ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਮਥੁਰਾ ਦਾਸ ਸਿਵਲ ਹਸਪਤਾਲ ਮੋਗਾ ‘ਚ ਲਿਜਾਇਆ ਗਿਆ ਹੈ। ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰੀ ਹੈ। ਇਹ ਗੈਂਗ ਨਾਲ ਸਬੰਧਤ ਹੈ ਜਾਂ ਫਿਰ ਨਸ਼ਾ ਤਸਕਰੀ ਨਾਲ ਇਸ ਦਾ ਖੁਲਾਸਾ ਪੁਲਿਸ ਜਲਦ ਕਰੇਗੀ। ਮੌਕੇ ‘ਤੇ ਪਹੁੰਚੇ ਪੁਲਿਸ ਦੇ ਉੱਚ ਅਧਿਅਕਾਰੀਆਂ ਨੇ ਫਿਲਹਾਲ ਚੁੱਪ ਧਾਰੀ ਹੋਈ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ