CIA ਸਟਾਫ ਦੀ ਪੁਲਿਸ ਨੇ 510 ਕਿੱਲੋ ਚੂਰਾ ਪੋਸਤ ਸਣੇ ਕੀਤੇ 4 ਕਾਬੂ, ਟਰੱਕ ‘ਚ ਲੱਦੀਆਂ ਪਿਆਜ਼ਾਂ ਦੀਆਂ ਬੋਰੀਆਂ ਹੇਠ ਰੱਖਿਆ ਸੀ ਪੋਸਤ
ਤਰਨਤਾਰਨ (TLT) ਟਰੱਕ ਵਿਚ ਪਿਆਜ਼ਾਂ ਦੀਆਂ ਬੋਰੀਆਂ ਹੇਠ ਲੁਕੋ ਕੇ ਲਿਆਂਦੇ ਜਾ ਰਹੇ ਚੂਰਾ ਪੋਸਤ ਦੀ ਵੱਡੀ ਖੇਪ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਟਰੱਕ ਵਿਚ ਬੈਠੇ 2 ਵਿਅਕਤੀਆਂ ਤੋਂ ਇਲਾਵਾ ਟਰੱਕ ਦੇ ਨਾਲ ਆ ਰਹੀ ਸਪਕਾਰਪਿਓ ਗੱਡੀ ਵਿਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਖਿਲਾਫ਼ ਥਾਣਾ ਸਦਰ ਪੱਟੀ ਵਿਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਣੇ ਗਸ਼ਤ ’ਤੇ ਸਨ। ਜਦੋਂ ਉਹ ਅੱਡਾ ਬੋਪਾਰਾਏ ਮੌਜੂਦ ਸਨ ਤਾਂ ਉਨ੍ਹਾਂ ਦੇ ਹੱਥ ਸੂਚਨਾ ਲੱਗੀ ਕਿ ਟਰੱਕ ਨੰਬਰ ਪੀਬੀ02 ਏਐੱਫ 9547 ਵਿਚ ਸਵਾਰ ਚਾਲਕ ਗੁਰਦੇਵ ਸਿੰਘ ਪੁੱਤਰ ਉਪਕਾਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਦੋਵੇਂ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨੇ ਟਰੱਕ ਵਿਚ ਪਿਆਜ਼ ਲੋਡ ਕੀਤੇ ਹਨ ਅਤੇ ਪਿਆਜ਼ ਦੇ ਤੋੜਿਆਂ ਹੇਠ ਇਨ੍ਹਾਂ ਨੇ ਚੂਰਾ ਪੋਸਤ ਲੁਕੋ ਕੇ ਰੱਖਿਆ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ