ਜਲੰਧਰ,8 ਜੁਲਾਈ (ਰਮੇਸ਼ ਗਾਬਾ) ਮੇਜਰ ਜਨਰਲ ਜੇ. ਐੱਸ. ਚੀਮਾ ਐਨਸੀਸੀ ਦੇ ਗਰੁੱਪ ਹੈੱਡਕੁਆਰਟਰ ਜਲੰਧਰ ਵਿਚ ਸਾਲਾਨਾ ਨਿਰੀਖਣ ਲਈ ਪਹੁੰਚੇ। ਉਨ੍ਹਾਂ ਨੇ ਉਥੇ ਸਾਲ ਭਰ ਦੀਆਂ ਐਨਸੀਸੀ ਗਤਿਵਿਧੀਆਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਅਤੇ ਫੌਜੀ ਅਧਿਕਾਰੀਆਂ ਨੂੰ ਭਵਿੱਖ ਲਈ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਜਨਰਲ ਅਧਿਕਾਰੀ ਚੀਮਾ ਨੇ ਸੀਟੀ ਇੰਸਟੀਚਿਊਟ ‘ਚ ਚੱਲ ਰਹੇ ਸੀਏਟੀਸੀ-40 ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਨੂੰ ਉਥੇ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਨੇ ਕੈਂਪ ਵਿਚ ਟ੍ਰੇਨਿੰਗ ਦੇ ਰਹੇ ਏਐਨਓਜ਼, ਫੌਜ ਦੇ ਪ੍ਰਸ਼ਿਕਸ਼ਕਾਂ ਅਤੇ ਚੁਣੇ ਹੋਏ ਐਨਸੀਸੀ ਕੈਡਟਸ ਨਾਲ ਮੁਲਾਕਾਤ ਕੀਤੀ। ਕੈਂਪ ਕਮਾਂਡੇਂਟ ਕਰਣਲ ਵਿਨੋਦ ਜੋਸ਼ੀ ਨੇ ਉਨ੍ਹਾਂ ਨੂੰ ਇਕ ਵੀਡੀਓ ਰਾਹੀਂ ਕੈਂਪ ਵਿਚ ਚੱਲ ਰਹੀ ਟ੍ਰੇਨਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਰਣਲ ਜੋਸ਼ੀ ਨੇ ਦੱਸਿਆ ਕਿ ਐਸਡੀਆਰਐੱਫ. ਟੀਮ ਵਲੋਂ ਕੈਡਟਸ ਨੂੰ ਇਕ ਵਿਸ਼ੇਸ਼ ਲੈਕਚਰ ਰਾਹੀਂ ਦੱਸਿਆ ਗਿਆ ਕਿ ਆਫ਼ਤ ਵੇਲੇ ਕਿਵੇਂ ਜ਼ਖ਼ਮੀਆਂ ਦੀ ਸਹਾਇਤਾ ਕੀਤੀ ਜਾਂਦੀ ਹੈ। ਫਾਇਰ ਬ੍ਰਿਗੇਡ ਵਲੋਂ ਦਿੱਤੇ ਲੈਕਚਰ ‘ਚ ਅੱਗ ਦੇ ਕਿਸਮਾਂ ਅਤੇ ਬੇਕਾਬੂ ਅੱਗ ਨੂੰ ਕੰਟਰੋਲ ਕਰਨ ਦੇ ਤਰੀਕੇ ਦੱਸੇ ਗਏ। ਕੈਂਪ ਵਿਚ ਕੇਅਰ ਟੇਕਰ ਅਫਸਰ ਓਰੀਐਂਟੇਸ਼ਨ ਪ੍ਰੋਗਰਾਮ ਰਾਹੀਂ ਸੀਟੀਓਜ਼ ਨੂੰ ਪੀਆਰਸੀਐੱਨ ਕੋਰਸ ਲਈ ਤਿਆਰ ਕੀਤਾ ਜਾ ਰਿਹਾ ਹੈ। ਗਰਲਜ਼ ਕੈਡਟਸ ਦੀ ਸਿਹਤ ਅਤੇ ਸਫਾਈ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਇੱਕ ਮਹਿਲਾ ਰੋਗ ਮਾਹਿਰ ਦੁਆਰਾ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਜਦੋਂ ਕੈਡਟਸ ਨੂੰ ਸੈਕਸ਼ਨ ਫਾਰਮੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਦੁਸ਼ਮਣ ਦੀ ਚੌਕੀ ਨਸ਼ਟ ਕਰਨ ਦਾ ਪ੍ਰਦਰਸ਼ਨ ਕਰਵਾਉਂਦੇ ਹੋਏ ਜੰਗੀ ਮਹੌਲ ਦਾ ਅਨੁਭਵ ਦਿਵਾਇਆ ਗਿਆ

More Stories
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋ ਕਾਸ਼ਤਕਾਰਾਂ ਨੂੰ ਮੁਆਵਜਾ ਦੇਣ ਦੀ ਕੀਤੀ ਮੰਗ
79ਵੇਂ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲਹਿਰਾਇਆ ਤਿਰੰਗਾ
ਮੋਦੀ ਦੀ ਵਿਦੇਸ਼ ਨੀਤੀ ਦੇ ਨਤੀਜੇ—ਅਮਰੀਕਾ ਵੱਲੋਂ ਟੈਕਸ ਵਾਧਾ, ਜਲੰਧਰ ਦੇ ਉਦਯੋਗ ਚਿੰਤਾ ’ਚ: ਅੰਮ੍ਰਿਤ ਪਾਲ ਸਿੰਘ