ਨਵੀਂ ਦਿੱਲੀ (TLT) : ਭਾਰਤ ਦੇ ਅੱਠ ਅਤੇ ਮੱਧ ਪੂਰਬ ਦੇ ਦੋ ਸਕੂਲੀ ਵਿਦਿਆਰਥੀਆਂ ਨੂੰ ਇਕ ਕਰੋੜ ਰੁਪਏ ਦੀ ਗਲੋਬਲ ਸਿਟੀਜ਼ਨ ਸਕਾਲਰਸ਼ਿਪ ਮਿਲੀ ਹੈ। ਇਸ ਨਾਲ ਉਹ ਸਿੰਗਾਪੁਰ ਵਿਚ 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਕਰ ਸਕਣਗੇ। ਇਹ ਸਕਾਲਰਸ਼ਿਪ ਸੀਨੀਅਰ ਸੈਕੰਡਰੀ ਸਿੱਖਿਆ ਦੇ ਸਾਲਾਂ ਦੌਰਾਨ ਟਿਊਸ਼ਨ ਫੀਸ, ਬੋਰਡਿੰਗ ਤੇ ਰਹਿਣ ਦੇ ਖ਼ਰਚੇ ਦਾ 100 ਫ਼ੀਸਦ ਖ਼ਰਚਾ ਚੁੱਕਦੀ ਹੈ। ਇਸ ਨਾਲ ਵਿਦਿਆਰਥੀ ਜੀਆਈਆਈਐੱਸ ਸਮਾਰਟ ਕੈਂਪਸ ਸਿੰਗਾਪੁਰ ਵਿਚ ਬਿਹਤਰ ਕਾਰਗੁਜ਼ਾਰੀ ਵਿਚ ਪ੍ਰਦਰਸ਼ਨ ਕਰ ਸਕਣਗੇ। ਵਿਦਿਆਰਥੀਆਂ ਨੂੰ ਵਜ਼ੀਫ਼ਾ ਵੀ ਮਿਲਦਾ ਹੈ। ਕੁਲ ਨਿਵੇਸ਼ ਦੋ ਸਾਲਾਂ ਲਈ ਪ੍ਰਤੀ ਵਿਦਿਆਰਥੀ ਇਕ ਕਰੋੜ ਰੁਪਏ ਹੈ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ