ਮੁੰਬਈ (TLT) ਪੰਜਾਬੀ ਹਿੰਦੀ ਫਿਲਮਾ ਦੇ ਅਭਿਨੇਤਾ ਤੇ ਕਈ ਹਿੰਦੀ ਸੀਰੀਅਲਾਂ ਦੇ ਨਿਰਮਾਤਾ ਧੀਰਜ ਕੁਮਾਰ ਦਾ ਮੰਗਲਵਾਰ ਦੁਪਹਿਰ ਲਗਪਗ 12 ਵਜੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਨਿਮੋਨੀਆ ਤੋਂ ਪੀੜਤ ਧੀਰਜ ਕੁਮਾਰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਲਾ ਦੇ ਆਈਸੀਯੂ ਵਿਚ ਭਰਤੀ ਸਨ। ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਤਕਲੀਫ ਹੋ ਰਹੀ ਸੀ। ਉਨ੍ਹਾਂ ਦੇ ਕਰੀਬੀ ਸਹਿਯੋਗੀ ਅਜੈ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਪਵਨ ਹੰਸ ਸ਼ਮਸ਼ਾਨ ਘਾਟ ਵਿਚ ਹੋਵੇਗਾ। ਉਨ੍ਹਾਂ ਦਾ ਫਿਲਮੀ ਕਰੀਅਰ ਲਗਪਗ ਪੰਜ ਦਹਾਕਿਆਂ ਦਾ ਰਿਹਾ। ਸਾਲ 1970 ਤੋਂ 1984 ਵਿਚਾਲੇ ਉਨ੍ਹਾਂ 20 ਤੋਂ ਵੱਧ ਪੰਜਾਬੀ ਫਿਲਮਾਂ ਵਿਚ ਅਭਿਨੈ ਕੀਤਾ। 1986 ਵਿਚ ਉਨ੍ਹਾਂ ਕ੍ਰੀਏਟਿਵ ਆਈ ਲਿਮਟਿਡ ਨਾਂ ਦੀ ਪ੍ਰੋਡਕਸ਼ਨ ਕੰਪਨੀ ਦੀ ਵੀ ਸਥਾਪਨਾ ਕੀਤੀ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ