ਫਾਰਚੂਨਰ ਨੇ ਮਾਰੀ ਸੀ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ, ਚਾਲਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

 ਜਲੰਧਰ (TLT) 114 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਫਾਰਚੂਨਰ ਚਾਲਕ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗੱਡੀ ਵੀ ਬਰਾਮਦ ਕਰ ਲਈ ਹੈ। ਕਰਤਾਰਪੁਰ ਵਾਸੀ ਮੁਲਜ਼ਮ ਨੇ ਮੰਨਿਆ ਕਿ ਹਾਦਸੇ ਵੇਲੇ ਉਹ ਗੱਡੀ ’ਚ ਇਕੱਲਾ ਸੀ ਤੇ ਭੋਗਪੁਰ ਤੋਂ ਕਿਸ਼ਨਗੜ੍ਹ ਵੱਲ ਜਾ ਰਿਹਾ ਸੀ। ਸੀਸੀਟੀਵੀ ਫੁਟੇਜ ’ਚ ਵੀ ਗੱਡੀ ਕੈਦ ਹੋ ਗਈ ਸੀ, ਜਿਸ ਦੇ ਆਧਾਰ ’ਤੇ ਜਾਂਚ ਕਰ ਕੇ ਪੁਲਿਸ ਨੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ।