ਕਪੂਰਥਲਾ, (TLT NEWS) ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਮਹੀਨਾਵਾਰੀ ਮੀਟਿੰਗ ਗੁਰਨਾਮ ਸਿੰਘ ਰਿਟਾ: ਡੀ.ਐਸ.ਪੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੀ ਮੀਟਿੰਗ ਵਿੱਚ ਮੈਂਬਰਾਂ ਵੱਲੋ ਦੱਸੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਗਈ ਕਿ ਆਪ ਜੀ ਦੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਜਿਹਨਾਂ ਨੇ ਆਪਣੀਆਂ ਸਮੱਸਿਆ ਹੱਲ ਹੋਣ ਬਾਰੇ ਮੀਟਿੰਗ ਵਿੱਚ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸਤੋਂ ਇਲਾਵਾ ਉਠਾਏ ਗਏ ਮੀਟਿੰਗ ਵਿੱਚ ਨਵੀਆਂ ਸਮੱਸਿਆ ਦੱਸੀਆਂ ਜਿਹਨਾਂ ਬਾਰੇ ਵੀ ਸਮੱਸਿਆ ਨੂੰ ਹੱਲ ਕਰਨ ਬਾਰੇ ਸਮੁੱਚੀ ਐਸੋਸੀਏਸ਼ਨ ਨੇ ਵਿਸ਼ਵਾਸ ਦਿਵਾਇਆ ਅਤੇ ਅਗਲੀ ਮੀਟਿੰਗ ਤੋਂ ਪਹਿਲਾਂ ਹੱਲ ਕਰਨ ਦਾ ਪ੍ਰਧਾਨ ਨੇ ਭਰੋਸਾ ਦਿੱਤਾ। ਮੀਟਿੰਗ ਵਿੱਚ ਸਤਨਾਮ ਸਿੰਘ ਡੀ. ਐਸ. ਪੀ., ਇੰਸ. ਲਖਬੀਰ ਸਿੰਘ, ਹਰਜਿੰਦਰ ਸਿੰਘ, ਪਰੀਤਮ ਸਿੰਘ, ਜਗਦੀਸ਼ ਰਾਜ, ਨਰੇਸ਼ ਕੁਮਾਰ, ਵਿਜੈ ਕੁਮਾਰ, ਤਰਸੇਮ ਸਿੰਘ, ਬਲਰਾਜ ਗਿੱਲ ਅਤੇ ਹੋਰ ਸਾਥੀਆਂ ਸਮੇਤ ਭਾਗ ਲਿਆ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ