ਅਨਾਰ ਇੱਕ ਅਜਿਹਾ ਫ਼ਲ ਹੈ ਜੋ ਸਿਰਫ਼ ਖਾਣ ’ਚ ਸੁਆਦ ਹੀ ਨਹੀਂ ਬਲਕਿ ਸਿਹਤ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ। ਇਸ ਦੇ ਛੋਟੇ-ਛੋਟੇ ਲਾਲ ਦਾਣੇ ਗੁਣਾਂ ਨਾਲ ਭਰਪੂਰ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਹਫ਼ਤੇ ’ਚ ਸਿਰਫ਼ 3 ਵਾਰ ਵੀ ਅਨਾਰ ਖਾਂਦੇ ਹੋ ਤਾਂ ਇਹ ਤੁਹਾਡੇ ਸਰੀਰ ਵਿਚ ਵੱਡਾ ਬਦਲਾਅ ਲਿਆ ਸਕਦਾ ਹੈ। ਆਓ ਜਾਣਦੇ ਹਾਂ ਅਨਾਰ ਖਾਣ ਦੇ 6 ਸ਼ਾਨਦਾਰ ਫਾਇਦੇ (Pomegranate Benefits), ਜੋ ਤੁਹਾਡੇ ਸਿਹਤ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾ ਸਕਦੇ ਹਨ।
ਦਿਲ ਰਹੇਗਾ ਤੰਦਰੁਸਤ
ਅਨਾਰ ’ਚ ਮੌਜੂਦ ਐਂਟੀਆਕਸੀਡੈਂਟ ਦਿਲ ਦੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਹ ਧਮਨੀਆਂ ’ਚ ਜੰਮਣ ਵਾਲੇ ਖ਼ਰਾਬ ਕੋਲੈਸਟ੍ਰੋਲ (LDL) ਨੂੰ ਘਟਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਕਾਬੂ ’ਚ ਰਹਿੰਦਾ ਹੈ। ਜੇ ਅਨਾਰ ਨਿਯਮਿਤ ਤੌਰ ’ਤੇ ਖਾਧਾ ਜਾਵੇ ਤਾਂ ਦਿਲ ਦੇ ਦੌਰੇ ਤੇ ਸਟ੍ਰੋਕ ਵਰਗੀਆਂ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ।
ਯਾਦਦਾਸ਼ਤ ਹੋਵੇਗੀ ਬਿਹਤਰ
ਅਨਾਰ ’ਚ ਪਾਏ ਜਾਣ ਵਾਲੇ ਪੋਲੀਫੇਨਲਸ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਦਿਮਾਗ ਦੀਆਂ ਨਾੜੀਆਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ ਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਨ ’ਚ ਮਦਦ ਕਰਦੇ ਹਨ। ਖ਼ਾਸ ਕਰ ਕੇ ਵਧਦੀ ਉਮਰ ਦੇ ਲੋਕਾਂ ਲਈ ਅਨਾਰ ਦਾ ਸੇਵਨ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰ ਸਕਦਾ ਹੈ।
ਕੈਂਸਰ ਤੋਂ ਬਚਾਉਂਦਾ ਹੈ
ਕਈ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਅਨਾਰ ’ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਇਸ ’ਚ ਮੌਜੂਦ ਕੁਝ ਐਂਜ਼ਾਈਮ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਖ਼ਾਸ ਕਰ ਕੇ ਪ੍ਰੋਸਟੇਟ ਤੇ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਅਨਾਰ ਕਾਫ਼ੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
ਪਾਚਣ ਪ੍ਰਣਾਲੀ ਰਹੇਗੀ ਮਜ਼ਬੂਤ
ਅਨਾਰ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ। ਫਾਈਬਰ ਪਾਚਣ ਦੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਬਣਾਉਣ ’ਚ ਮਦਦ ਕਰਦਾ ਹੈ। ਇਹ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਤੇ ਪੇਟ ਨੂੰ ਸਿਹਤਮੰਦ ਰੱਖਦਾ ਹੈ। ਜੇ ਤੁਹਾਨੂੰ ਪਾਚਣ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਅਨਾਰ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਖੂਨ ਦੀ ਕਮੀ ਹੋਵੇਗੀ ਦੂਰ
ਅਨਾਰ ਆਇਰਨ ਦਾ ਇੱਕ ਵਧੀਆ ਸਰੋਤ ਹੈ। ਜਿਨ੍ਹਾਂ ਲੋਕਾਂ ’ਚ ਐਨੀਮੀਆ ਮਤਲਬ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਅਨਾਰ ਬਹੁਤ ਲਾਭਦਾਇਕ ਹੈ। ਇਹ ਸਰੀਰ ’ਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਵਿਚ ਮਦਦ ਕਰਦਾ ਹੈ ਤੇ ਕਮਜ਼ੋਰੀ ਤੇ ਥਕਾਵਟ ਨੂੰ ਦੂਰ ਕਰਦਾ ਹੈ।
ਅਨਾਰ ਖਾਣ ਨਾਲ ਸਕਿਨ ’ਚ ਆਵੇਗਾ ਕੁਦਰਤੀ ਨਿਖਾਰ
ਅਨਾਰ ’ਚ ਵਿਟਾਮਿਨ-ਸੀ ਤੇ ਐਂਟੀਆਕਸੀਡੈਂਟਸ ਭਰਪੂਰ ਮਾਤਰ ’ਚ ਹੁੰਦੇ ਹਨ, ਜੋ ਚਮੜੀ ਨੂੰ ਫ੍ਰੀ ਰੈਡਿਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ। ਅਨਾਰ ਦਾ ਨਿਯਿਮਤ ਸੇਵਨ ਕਰਨ ਨਾਲ ਤੁਹਾਡੀ ਚਮੜੀ ਨੂੰ ਜਵਾਨ ਤੇ ਚਮਕਦਾਰ ਬਣਾਏ ਰੱਖਣ ’ਚ ਮਦਦ ਕਰਦਾ ਹੈ। ਇਹ ਝੁਰੜੀਆਂ ਤੇ ਬੁਢਾਪੇ ਦੇ ਹੋਣ ਵਾਲੇ ਲੱਛਣਾਂ ਨੂੰ ਵੀ ਘੱਟ ਕਰ ਸਕਦਾ ਹੈ ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ