ਦਾਲਚੀਨੀ ਸਿਰਫ਼ ਇਕ ਮਸਾਲਾ ਨਹੀਂ, ਬਲਕਿ ਆਯੁਰਵੈਦ ‘ਚ ਇਸਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਗਿਆ ਹੈ। ਇਸਦੇ ਸੇਵਨ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਜੇ ਤੁਸੀਂ ਹਰ ਰੋਜ਼ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਡਿਟੌਕਸ ਕਰਦਾ ਹੈ ਤੇ ਮੈਟਾਬੌਲਿਜ਼ਮ ਨੂੰ ਬਿਹਤਰ ਬਣਾਉਂਦਾ ਹੈ। ਆਓ ਜਾਣੀਏ ਦਾਲਚੀਨੀ ਦੇ ਪਾਣੀ ਦੇ ਫਾਇਦੇ, ਪੀਣ ਦਾ ਸਹੀ ਤਰੀਕਾ ਤੇ ਇਸ ਨਾਲ ਜੁੜੇ ਕੁਝ ਜ਼ਰੂਰੀ ਸੁਝਾਅ।
ਦਾਲਚੀਨੀ ‘ਚ ਲੁਕੇ ਹਨ ਚਮਤਕਾਰੀ ਗੁਣ
ਦਾਲਚੀਨੀ ‘ਚ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਮੌਜੂਦ ਹਨ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਵਜ਼ਨ ਘਟਾਉਣ, ਪਾਚਣ ‘ਚ ਸੁਧਾਰ ਤੇ ਦਿਲ ਦੀ ਸਿਹਤ ਨੂੰ ਬਿਹਤਰ ਕਰਨ ‘ਚ ਮਦਦ ਕਰਦੀ ਹੈ।
ਦਾਲਚੀਨੀ ਦੇ ਪਾਣੀ ਦੇ 5 ਜ਼ਬਰਦਸਤ ਫਾਇਦੇ
1. ਬਲੱਡ ਸ਼ੂਗਰ ਕੰਟਰੋਲ ਕਰੇ
ਦਾਲਚੀਨੀ ਦਾ ਪਾਣੀ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ। ਇਹ ਸਰੀਰ ‘ਚ ਇੰਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੈਵਲ ਸਥਿਰ ਰਹਿੰਦਾ ਹੈ।
2. ਵਜ਼ਨ ਘਟਾਉਣ ‘ਚ ਮਦਦਗਾਰ
ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਣਾ ਸ਼ੁਰੂ ਕਰ ਦਿਉ। ਇਹ ਭੁੱਖ ਨੂੰ ਕੰਟਰੋਲ ਕਰਦਾ ਹੈ ਤੇ ਫੈਟ ਬਰਨ ‘ਚ ਮਦਦ ਕਰਦਾ ਹੈ।
3. ਪਾਚਣ ਨੂੰ ਬਣਾਏ ਦਰੁਸਤ
ਦਾਲਚੀਨੀ ਦਾ ਪਾਣੀ ਪਾਚਣ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਗੈਸ, ਐਸੀਡਿਟੀ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
4. ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ
ਇਸ ਵਿਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਫ੍ਰੀ ਰੈਡਿਕਲਜ਼ ਤੋਂ ਬਚਾਉਂਦੇ ਹਨ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ।
5. ਸਕਿੰਨ ਤੇ ਵਾਲਾਂ ਲਈ ਫਾਇਦੇਮੰਦ
ਦਾਲਚੀਨੀ ਦਾ ਪਾਣੀ ਸਕਿੰਨ ਨੂੰ ਚਮਕਦਾਰ ਬਣਾਉਂਦਾ ਹੈ ਤੇ ਵਾਲਾਂ ਦੀ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ।
ਦਾਲਚੀਨੀ ਦੇ ਪਾਣੀ ਦਾ ਸਹੀ ਸੇਵਨ ਦਾ ਤਰੀਕਾ
ਦਾਲਚੀਨੀ ਦਾ ਪਾਣੀ ਬਣਾਉਣ ਦੀ ਵਿਧੀ
1. ਇਕ ਗਿਲਾਸ ਪਾਣੀ ‘ਚ ਦਾਲਚੀਨੀ ਪਾਓ।
2. ਇਸਨੂੰ ਰਾਤ ਭਰ ਇੰਝ ਹੀ ਛੱਡ ਦਿਓ।
3. ਅਗਲੀ ਸਵੇਰ ਇਸਨੂੰ ਛਾਣ ਕੇ ਖਾਲੀ ਪੇਟ ਪੀ ਲਓ।
ਦਾਲਚੀਨੀ ਦਾ ਪਾਣੀ ਪੀਣ ਦਾ ਤਰੀਕਾ
ਇਕ ਗਿਲਾਸ ਪਾਣੀ ‘ਚ ਦਾਲਚੀਨੀ ਉਬਾਲੋ ਅਤੇ ਗੁਣਗੁਣਾ ਕਰ ਕੇ ਪੀ ਲਓ।
ਕਿਨ੍ਹਾਂ ਲੋਕਾਂ ਨੂੰ ਦਾਲਚੀਨੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
– ਗਰਭਵਤੀ ਔਰਤਾਂ
– ਜਿਨ੍ਹਾਂ ਨੂੰ ਦਾਲਚੀਨੀ ਤੋਂ ਐਲਰਜੀ ਹੋਵੇ
– ਜਿਹੜੇ ਪਹਿਲਾਂ ਹੀ ਬਲੱਡ ਸ਼ੂਗਰ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਡਾਕਟਰ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ