ਨੈਸ਼ਨਲ ਲੋਕ ਅਦਾਲਤ 13 ਸਤੰਬਰ ਨੂੰ

ਕਪੂਰਥਲ਼ਾ, TLT NEWS/ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇਦਿਸ਼ਾ ਨਿਰਦੇਸ਼ਾਂ ਅਨੁਸਾਰ 13 ਸਤੰਬਰ 2025 ਨੂੰ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕ੍ਰਿਮੀਨਲ ਕੰਪਾਊਂਡੇਬਲ ਕੇਸ, ਬੈਂਕ ਰਿਕਵਰੀ ਕੇਸ, ਧਾਰਾ 138 ਐੱਨ.ਆਈ ਐਕਟ, ਐਮ.ਏ.ਸੀ.ਟੀ. ਅਤੇ ਵਿਵਾਹਿਕ/ਪਰਿਵਾਰਿਕ ਮਾਮਲੇ, ਲੇਬਰ ਮੈਟਰਜ਼, ਲੈਂਡ ਐਕੂਜੀਸ਼ਨ ਮੈਟਰਜ਼, ਬਿਜਲੀ ਅਤੇ ਪਾਣੀ ਬਿੱਲਾਂ ਸੰਬੰਧੀ, ਸਰਵਿਸ ਮੈਟਰਜ਼, ਰੈਵਿਨਿਊ ਕੇਸਜ਼ (ਪੈਂਡਿਗ ਇਨ ਡਿਸਟ੍ਰਿਕ ਕੋਰਟਸ), ਸਿਵਲ ਕੇਸ, ਰੈਂਟ, ਇੰਜਕਸ਼ਨ ਸੂਟ ਅਤੇ ਸਪੇਸਿਫਿਕ ਪਰਫੋਰਮੈਂਸ ਸੂਟ ਵਗੈਰਾ ਕੇਸ ਸ਼ਾਮਿਲ ਕੀਤੇ ਜਾਣਗੇ।ਇਨ੍ਹਾਂ ਕੇਸਾਂ ਦਾ ਨਿਪਟਾਰਾ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਰਾਜੀਨਾਮੇ ਰਾਹੀਂ ਕੀਤਾ ਜਾਵੇਗਾ।