ਜਲੰਧਰ TLT NEWS/ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨੂੰ ਲੈ ਕੇ ਬਾਜ਼ਾਰਾਂ ਵਿੱਚ ਭੈਣਾਂ ਰੱਖੜੀਆਂ ਦੀ ਖਰੀਦਦਾਰੀ ਕਰਨ ਲਈ ਪਹੁੰਚ ਰਹੀਆਂ ਹਨ ਅਤੇ ਆਪਣੇ ਭਰਾਵਾਂ ਲਈ ਸੋਹਣੀਆਂ-ਸੋਹਣੀਆਂ ਰੱਖੀਆਂ ਖਰੀਦ ਰਹੀਆਂ ਹਨ।
ਇਸੇ ਕਰਕੇ ਜਲੰਧਰ ਦੇ ਰੈਣਕ ਬਾਜ਼ਾਰ ਦੇ ਕੋਲ ਸਥਿਤ ਟਿੱਕੀ ਵਾਲਾ ਚੌਕ ਅਤੇ ਮੀਨਾ ਬਾਜ਼ਾਰ ਵਿੱਚ ਰੱਖੜੀਆਂ ਦੀਆਂ ਦੁਕਾਨਾਂ \‘ਤੇ ਭੈਣਾਂ ਦੀ ਵੱਡੀ ਭੀੜ ਵੇਖਣ ਨੂੰ ਮਿਲ ਰਹੀ ਹੈ। ਭਰਾਵਾਂ ਨੂੰ ਰੱਖੜੀ ਬੰਨਣ ਲਈ ਨਵੀਂ ਵੈਰਾਇਟੀ ਆਉਣ ਕਾਰਨ ਭੈਣਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਆਪਣੇ ਭਰਾ ਲਈ ਨਵੀਂ-ਨਵੀਂ ਵੈਰਾਇਟੀ ਦੀ ਰੱਖੜੀ ਲੈ ਰਿਹਾ ਹੈ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਗਾਹਕਾਂ ਵਿੱਚ ਪਹਿਲਾਂ ਵਰਗਾ ਤਿਉਹਾਰਾਂ ਲਈ ਜੋਸ਼ ਨਹੀਂ ਰਹਿ ਗਿਆ। ਪਹਿਲਾਂ ਲੋਕ ਕਈ ਕਈ ਦਿਨ ਪਹਿਲਾਂ ਹੀ ਖਰੀਦਦਾਰੀ ਕਰ ਲੈਂਦੇ ਸਨ, ਪਰ ਹੁਣ ਉਹ ਜੋ ਕਰੇਜ਼ ਸੀ, ਉਹ ਘੱਟ ਹੁੰਦਾ ਜਾ ਰਿਹਾ ਹੈ। ਲੋਕ ਰੱਖੜੀ ਖਰੀਦਣ ਤਾਂ ਆ ਰਹੇ ਹਨ, ਪਰ ਪਹਿਲਾਂ ਵਾਲਾ ਤਿਉਹਾਰਾਂ ਲਈ ਜੋ ਉਤਸ਼ਾਹ ਸੀ, ਉਹ ਹੁਣ ਕਾਫੀ ਘੱਟ ਹੋ ਗਿਆ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ