ਜਲੰਧਰ ( ਰਮੇਸ਼ ਗਾਬਾ)) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦਾ ਦੱਸ ਮੈਂਬਰੀ ਡੈਲੀਗੇਟ ਜਥਾ ਜਥੇਬੰਦੀ ਦੇ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਹੇਠ ਸਕੂਲ ਫੈਡਰੇਸ਼ਨ ਆਫ ਇੰਡੀਆ ਦੀ 9ਵੀ ਆਲ ਇੰਡੀਆ ਟਰਾਈਨਲ ਕਾਨਫਰੰਸ ਕਲਕੱਤਾ ਵਿਖੇ ਭਾਗ ਲੈਣ ਲਈ ਪਹੁੰਚਿਆ। ਸੂਬਾਈ ਆਗੂ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਅਧਿਆਪਕਾਂ ਦੀਆਂ ਮੰਗਾਂ/ਮਸਲਿਆਂ ਉਪਰ ਬਹੁਤ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਹਰਿਆਣਾ, ਰਾਜਸਥਾਨ, ਨਾਗਾਲੈਂਡ, ਕੇਰਲਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਤਿ੍ਪੁਰਾ, ਜੰਮੂ ਕਸ਼ਮੀਰ, ਤਾਮਿਲਨਾਡੂ, ਅਤੇ ਤੇਲੰਗਾਨਾ ਸਮੇਤ ਬਹੁਤ ਸਾਰੇ ਰਾਜਾਂ ਦੀਆਂ ਟੀਚਰਜ਼ ਯੂਨੀਅਨ ਸ਼ਮੂਲੀਅਤ ਕਰਨਗੀਆਂ । ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਅਤੇ ਨਵੀਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਹੋਏਗੀ। ਨਵੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਤਿੰਨ ਰੋਜ਼ਾ ਕਾਨਫਰੰਸ ਦੇ ਪਹਿਲੇ ਦਿਨ ਸੀ ਐਨ ਭਾਰਤੀ, ਕਾਮਰੇਡ ਪਵਿੱਤਰ ਸਰਕਾਰ, ਸਿਮੋਲ ਚੱਕਰਵਰਤੀ, ਡਾਕਟਰ ਅਬਦੁਲ ਕਾਫੀ, ਪ੍ਰੋਫੈਸਰ ਸਿੱਧਾਰਥ ਦੱਤਾ, ਪ੍ਰੋਫੈਸਰ ਅਮਿਆ ਕੁਮਾਰ ਮੋਹੰਤੀ ਵਿਚਾਰ ਦੇਣਗੇ। ਪੰਜਾਬ ਤੋਂ ਇਸ ਕਾਨਫਰੰਸ ਵਿੱਚ ਸੁਰਿੰਦਰ ਕੰਬੋਜ, ਸੋਮ ਸਿੰਘ, ਪਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ ਸੰਧੂ, ਪੰਕਜ ਕੁਮਾਰ, ਅਸ਼ਵਨੀ ਕੁਮਾਰ, ਰੇਸ਼ਮ ਸਿੰਘ ਅਤੇ ਲਾਲ ਚੰਦ ਭਾਗ ਲੈ ਰਹੇ ਹਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ