ਦੇਹਾਰਦੂਨ, 12 ਅਗਸਤ/TLT NEWS– ਉਤਰਾਖ਼ੰਡ ਵਿਚ ਭਾਰੀ ਮੀਂਹ ਜਾਰੀ ਹੈ। ਸੋਮਵਾਰ ਨੂੰ ਦੇਹਰਾਦੂਨ ਵਿਚ ਨਦੀਆਂ, ਨਾਲੇ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ। ਮਾਲਦੇਵਤਾ ਖੇਤਰ ਵਿਚ, ਨਦੀ ਨੇ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਟਿਹਰੀ ਗੜ੍ਹਵਾਲ ਦੇ ਮੰਦਰ ਪਿੰਡ ਵਿਚ ਇਕ ਸਰਕਾਰੀ ਸਕੂਲ ਦਾ ਬਾਥਰੂਮ ਢਹਿ ਗਿਆ ਹੈ।ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ 12 ਤੋਂ 14 ਅਗਸਤ ਤੱਕ ਪੂਰੇ ਉੱਤਰਾਖੰਡ ਵਿਚ ਭਾਰੀ ਮੀਂਹ ਦੀ ਚਿਤਾਵਨੀ ਹੈ। ਇਸ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਦਾਰਨਾਥ ਧਾਮ ਯਾਤਰਾ ਨੂੰ 3 ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਉਤਰਾਖੰਡ, ਅਸਾਮ ਸਮੇਤ 6 ਸੂਬਿਆਂ ਵਿਚ ਮੀਂਹ ਲਈ ਰੈੱਡ ਅਲਰਟ, ਹਿਮਾਚਲ-ਬਿਹਾਰ ਸਮੇਤ 3 ਸੂਬਿਆਂ ਵਿਚ ਆਰੈਂਜ ਅਲਰਟ ਅਤੇ ਯੂ.ਪੀ.-ਐਮ.ਪੀ. ਸਮੇਤ 16 ਸੂਬਿਆਂ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ