ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ) ਵੱਲੋਂ 14 ਜੂਨ ਦੀ ਲੁਧਿਆਣਾ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ

ਜੰਲਧਰ, 13 ਜੂਨ (ਰਮੇਸ਼ ਗਾਬਾ) ਸਾਂਝੇ ਫਰੰਟ ਦੇ ਸੱਦੇ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਵਿਗਿਆਨਿਕ) ਵੱਲੋ ਲੁਧਿਆਣੇ ਰੈਲੀ ਅਤੇ ਰੋਸ ਮਾਰਚ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ ਸਾਂਝੇ ਫਰੰਟ ਦੇ ਸੱਦੇ ‘ਤੇ ਪੰਜਾਬ ਦੇ ਮੁਲਾਜ਼ਮ/ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਲੁਧਿਆਣਾ  ਰੈਲੀ ਅਤੇ ਰੋਸ ਮਾਰਚ  ਦੌਰਾਨ ਮਾਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਸੜਕਾਂ ਤੇ ਉਤਰਣਗੇ। ਜੀਟੀਯੂ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਅਤੇ ਫੈਡਰੇਸ਼ਨ ਦੇ ਸੀਨੀਅਰ ਮੀਤਪ੍ਰਧਾਨ ਨਵਪ੍ਰੀਤ ਬੱਲੀ, ਸੁਰਿੰਦਰ ਕੰਬੋਜ, ਜਤਿੰਦਰ ਸਿੰਘ ਸੋਨੀ ਨੇ ਕਿਹਾ ਕਿ ਆਮ ਆਦਮੀ ਸਰਕਾਰ ਜਦੋਂ ਤੋਂ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲਗਾਤਾਰ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਫੈਸਲਾ ਲੈ ਰਹੀ ਹੈ, ਨਵੀਂ ਸਿੱਖਿਆ ਨੀਤੀ 2020 ਨੂੰ ਪੂਰੀ ਤਰਾਂ ਪੰਜਾਬ ਵਿੱਚ ਲਾਗੂ ਕਰਕੇ  ਕੇਂਦਰ ਸਰਕਾਰ ਦੀ ਕੱਠਪੁਤਲੀ ਬਣੀ ਹੋਈ ਹੈ, ਮਿਡਲ ਸਕੂਲਾਂ ਨੂੰ ਖਤਮ ਕੀਤਾ ਜਾ ਰਿਹਾ  ਹੈ ਅਤੇ ਲਗਾਤਾਰ ਪਬਲਿਕ ਸੈਕਟਰ ਦੇ ਅਕਾਰ ਘਟਾਈ ਦੇ ਫੈਸਲੇ ਲਏ ਜਾ ਰਹੇ ਹਨ ।  ਮਨਜੀਤ ਸਿੰਘ ਸੰਗਤਪੁਰਾ, ਬਿੱਕਰ ਸਿੰਘ ਮਾਖਾ, ਹਰਦੀਪ ਕੁਮਾਰ ਜਲ ਸਪਲਾਈ, ਏ ਸ੍ਰੀ ਨਿਵਾਸ ਨੇ ਕਿਹਾ ਕਿ ਜਲ ਸਪਲਾਈ ਅਤੇ  ਸੈਨੀਟੇਸਨ ਵਿਭਾਗ ਦੇ ਪੰਜ ਮਹਿਕਮਿਆਂ ਨੂੰ ਤੋੜਨ ਬਾਰੇ ਲਗਾਤਾਰ ਮੁੱਖ ਮੰਤਰੀ ਬਿਆਨ ਦੇ ਰਹੇ ਹਨ। ਕੇਂਦਰ ਦੀਆਂ ਮੁਲਾਜ਼ਮ ਮਾਰੂ ਪਾਲਿਸੀਆਂ ਲੇਬਰ ਕੋਡ ਪੰਜਾਬ ਵਿੱਚ ਲਾਗੂ ਕੀਤੇ ਜਾ ਰਹੇ ਹਨ। ਸੁਖਵਿੰਦਰ ਸਿੰਘ ਦੋਦਾ, ਸੋਮ ਸਿੰਘ, ਅਮਨ ਬਾਗਪੁਰੀ, ਕੰਵਲਜੀਤ ਸੰਗੋਵਾਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਅਤੇ ਪੈਨਸ਼ਨਰਜ਼ ਦੇ 2:59 ਦੇ ਗੁਣਾਂਕ ਨੂੰ ਲਾਗੂ ਕਰਨ ਤੋ ਪੰਜਾਬ ਸਰਕਾਰ ਮੁਨਕਰ ਹੋ ਗਈ ਹੈ ਤੇ ਸਿਰਫ ਇਸ਼ਤਿਹਾਰਬਾਜ਼ੀ ਦੇ ਚੋਚਲਿਆਂ ਵਿੱਚ ਹੀ ਫਸ ਕੇ ਰਹਿ ਗਈ ਹੈ।ਇਸ ਮੌਕੇ ਫੈਡਰੇਸ਼ਨ ਦੇ ਆਗੂਆਂ ਵੱਲੋਂ ਅਪੀਲ ਕੀਤੀ ਗਈ ਕਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਲੁਧਿਆਣਾ ਰੋਸ ਮਾਰਚ ਵਿੱਚ ਸਮੂਲਿਅਤ ਕਰਕੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆ ਦਾ ਮੂੰਹ ਤੋੜ ਜਵਾਬ ਦੇਣਗੇ । ਇਸ ਮੌਕੇ ਗੁਲਜ਼ਾਰ ਖਾਨ,ਚਰਨਜੀਤ ਸਿੰਘ ਸਿੱਧੂ, ਪਰਗਟ ਸਿੰਘ ਜੰਬਰ,  ਡਾ ਕਰਮਦੀਨ ਰਸਮਿੰਦਰ ਪਾਲ ਸੋਨੂੰ, ਗੁਰਮੀਤ ਸਿੰਘ ਖਾਲਸਾ, ਗੁਰੇਕ ਸਿੰਘ, ਰੇਸ਼ਮ ਸਿੰਘ, ਜਸਵੀਰ ਸਿੰਘ ਮਲਸੀਆ ਸਮੇਤ ਵੱਡੀ ਗਿਣਤੀ ਵਿੱਚ ਵਿਗਿਆਨਕ ਆਗੂ ਸ਼ਾਮਿਲ ਸਨ।