ਵਿਟਾਮਿਨ-ਬੀ12 ਦੀ ਘਾਟ ਸਾਡੀ ਸਿਹਤ ਲਈ ਕਾਫੀ ਖਤਰਨਾਕ ਸਾਬਤ ਹੋ ਸਕਦੀ ਹੈ। ਇਸ ਦੀ ਘਾਟ ਨਾਲ ਥਕਾਵਟ, ਕਮਜ਼ੋਰੀ, ਅਨੀਮੀਆ, ਨਰਵ ਨੁਕਸਾਨ, ਯਾਦਦਾਸ਼ਤ ਕਮਜ਼ੋਰ ਹੋਣਾ ਤੇ ਹੋਰ ਕਈ ਗੰਭੀਰ ਸਿਹਤ ਸਮੱਸਿਆਵਾਂ (Vitamin B12 Deficiency Symptoms) ਹੋ ਸਕਦੀਆਂ ਹਨ।ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਦੀ ਘਾਟ ਦੇ ਕਾਰਨਾਂ ਨੂੰ ਸਮਝੀਏ ਤਾਂ ਜੋ ਇਸ ਤੋਂ ਬਚਣ ਵਿਚ ਮਦਦ ਮਿਲ ਸਕੇ। ਆਓ ਜਾਣੀਏ ਕਿ ਕਿਹੜੇ ਕਾਰਨਾਂ (Vitamin-B12 Deficiency Causes) ਨਾਲ ਵਿਟਾਮਿਨ-ਬੀ12 ਦੀ ਕਮੀ ਹੋ ਸਕਦੀ ਹੈ ਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਵਿਟਾਮਿਨ-ਬੀ12 ਦੀ ਘਾਟ ਦੇ ਕਾਰਨ
1. ਡਾਈਟ ‘ਚ ਵਿਟਾਮਿਨ-ਬੀ12 ਦੀ ਘਾਟ – ਇਹ ਕਮੀ ਉਨ੍ਹਾਂ ਲੋਕਾਂ ‘ਚ ਸਭ ਤੋਂ ਆਮ ਹੈ ਜੋ ਸ਼ਾਕਾਹਾਰੀ ਜਾਂ ਵੀਗਨ ਡਾਈਟ ਲੈਂਦੇ ਹਨ। ਵਿਟਾਮਿਨ-ਬੀ12 ਕੁਦਰਤੀ ਤੌਰ ‘ਤੇ ਐਨੀਮਲ ਬੇਸਡ ਪ੍ਰੋਡ਼ਕਟਸ ‘ਚ ਮਿਲਦਾ ਹੈ ਜਿਵੇਂ ਕਿ ਮਾਸ, ਮੱਛੀ, ਆਂਡੇ, ਦੁੱਧ ਤੇ ਡੇਅਰੀ ਉਤਪਾਦ। ਇਸ ਲਈ, ਜੋ ਲੋਕ ਇਹ ਚੀਜ਼ਾਂ ਨਹੀਂ ਖਾਂਦੇ, ਉਨ੍ਹਾਂ ਦੇ ਸਰੀਰ ‘ਚ ਵਿਟਾਮਿਨ-ਬੀ12 ਦਾ ਪੱਧਰ ਘਟਣ ਦਾ ਖ਼ਤਰਾ ਵਧ ਜਾਂਦਾ ਹੈ।
2. ਵਿਟਾਮਿਨ-ਬੀ12 ਦਾ ਠੀਕ ਤਰੀਕੇ ਨਾਲ ਅਬਜ਼ਾਰਬ ਨਾ ਹੋਣਾ – ਇਹ ਸਭ ਤੋਂ ਵੱਡਾ ਅਤੇ ਆਮ ਕਾਰਨ ਹੈ। ਕੋਈ ਵਿਅਕਤੀ ਜੇਕਰ ਬਹੁਤ ਸਾਰੀ ਵਿਟਾਮਿਨ-ਬੀ12 ਵਾਲੀ ਖੁਰਾਕ ਖਾ ਰਿਹਾ ਹੋਵੇ, ਪਰ ਜੇ ਉਸਦਾ ਸਰੀਰ ਇਸਨੂੰ ਅਬਜ਼ਾਰਬ ਨਹੀਂ ਕਰ ਰਿਹਾ ਤਾਂ ਕਮੀ ਹੋਣਾ ਨਿਸ਼ਚਿਤ ਹੈ। ਇਸ ਦੇ ਪਿੱਛੇ ਕਾਰਨ ਹੋ ਸਕਦੇ ਹਨ – ਪਰਨਿਸ਼ੀਅਸ ਐਨੀਮੀਆ, ਸੀਲਿਅਕ ਡਿਜ਼ੀਜ਼, ਕ੍ਰੋਨ ਡਿਜ਼ੀਜ਼, ਜਾਂ ਅੰਤੜੀਆਂ ਦੀ ਕੋਈ ਹੋਰ ਬਿਮਾਰੀ, ਜੋ ਅਬਜ਼ਾਰਬਸ਼ਨ ਦੀ ਪ੍ਰਕਿਰਿਆ ‘ਚ ਰੁਕਾਵਟ ਪੈਦਾ ਕਰ ਸਕਦੀ ਹੈ। ਇਕ ਹੋਰ ਸਮੱਸਿਆ ਇਹ ਵੀ ਹੋ ਸਕਦੀ ਹੈ ਕਿ ਪੇਟ ਵਿਚ ਹਾਈਡ੍ਰੋਕਲੋਰਿਕ ਐਸਿਡ ਦੀ ਘਾਟ ਹੋਣਾ, ਜਿਸ ਕਾਰਨ ਵੀ ਵਿਟਾਮਿਨ-ਬੀ12 ਦੀ ਘਾਟ ਹੋਣ ਲੱਗਦੀ ਹੈ।
3. ਸ਼ਰਾਬ ਪੀਣਾ – ਇਹ ਪੇਟ ਤੇ ਅੰਤੜੀਆਂ ਦੀ ਪਰਤ ਨੂੰ ਨੁਕਸਾਨ ਪਹੁੰਚਾ ਕੇ ਅਬਜ਼ਾਰਬਸ਼ਨ ‘ਚ ਰੁਕਾਵਟ ਪੈਦਾ ਕਰ ਸਕਦਾ ਹੈ।
4. ਕੁਝ ਜੈਨੇਟਿਕ ਹਾਲਾਤ – ਕੁਝ ਜੈਨੇਟਿਕ ਕਾਰਨਾਂ ਕਰਕੇ ਵੀ ਸਰੀਰ ਵਿਟਾਮਿਨ-ਬੀ12 ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦਾ।
ਵਿਟਾਮਿਨ-ਬੀ12 ਦੀ ਘਾਟ ਤੋਂ ਬਚਣ ਦੇ ਉਪਾਅ:
1. ਸਹੀ ਡਾਈਟ ਲਓ
ਆਪਣੀ ਡਾਇਟ ‘ਚ ਵਿਟਾਮਿਨ-ਬੀ12 ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ।
– ਮਾਸਾਹਾਰੀ ਸਰੋਤ – ਮੱਛੀ, ਖਾਸ ਕਰਕੇ ਸਾਲਮਨ ਤੇ ਟੂਨਾ, ਰੈੱਡ ਮੀਟ, ਚਿਕਨ, ਆਂਡੇ ਤੇ ਦੁੱਧ ਅਤੇ ਦਹੀਂ ਵਰਗੇ ਡੇਅਰੀ ਉਤਪਾਦਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ।
– ਸ਼ਾਕਾਹਾਰੀ ਸਰੋਤ – ਸ਼ਾਕਾਹਾਰੀ ਲੋਕਾਂ ਲਈ ਇਹ ਥੋੜ੍ਹਾ ਮੁਸ਼ਕਲ ਹੁੰਦਾ ਹੈ ਪਰ ਉਹ ਦੁੱਧ, ਦਹੀਂ, ਪਨੀਰ ਤੇ ਆਂਡੇ ਖਾ ਸਕਦੇ ਹਨ। ਇਸ ਤੋਂ ਇਲਾਵਾ ਵਿਟਾਮਿਨ-ਬੀ12 ਨਾਲ ਫੋਰਟੀਫਾਈਡ ਫੂਡ ਆਈਟਮਾਂ ਜਿਵੇਂ ਕਿ ਸੀਰੀਅਲ, ਪਲਾਂਟ-ਬੇਸਡ ਮਿਲਕ ਅਤੇ ਨਿਊਟ੍ਰਿਸ਼ਨਲ ਯੀਸਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
2. ਸਪਲੀਮੈਂਟਸ ਲਓ
ਸ਼ਾਕਾਹਾਰੀਆਂ, ਵੀਗਨ, ਬੁਜ਼ੁਰਗਾਂ ਜਾਂ ਅਬਜ਼ਾਰਬਸ਼ਨ ਦੀ ਸਮੱਸਿਆ ਵਾਲੇ ਲੋਕਾਂ ਲਈ ਡਾਕਟਰ ਦੀ ਸਲਾਹ ‘ਤੇ ਵਿਟਾਮਿਨ-ਬੀ12 ਸਪਲੀਮੈਂਟਸ ਲੈਣਾ ਇਕ ਅਸਰਦਾਰ ਉਪਾਅ ਹੈ। ਹਾਲਾਂਕਿ, ਬਿਨਾਂ ਡਾਕਟਰ ਦੀ ਸਲਾਹ ਦੇ ਸਪਲੀਮੈਂਟ ਨਾ ਲਵੋ।
3. ਨਿਯਮਿਤ ਜਾਂਚ ਕਰਵਾਓ
ਜੇ ਤੁਹਾਨੂੰ ਥਕਾਵਟ, ਕਮਜ਼ੋਰੀ, ਚੱਕਰ ਆਉਣਾ, ਜੀਭ ‘ਚ ਸੋਜ਼ਿਸ਼ ਜਾਂ ਝਰਨਾਹਟ ਵਰਗੇ ਲੱਛਣ ਦਿਖਾਈ ਦੇਣ ਤਾਂ ਆਪਣੇ ਵਿਟਾਮਿਨ-ਬੀ12 ਲੈਵਲ ਦੀ ਜਾਂਚ ਕਰਵਾਓ। ਇਸ ਨਾਲ ਕਮੀ ਦਾ ਪਤਾ ਸ਼ੁਰੂ ਵਿਚ ਹੀ ਲੱਗ ਜਾਵੇਗਾ ਤੇ ਸਮੇਂ ‘ਤੇ ਇਲਾਜ ਕੀਤਾ ਜਾ ਸਕੇਗਾ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ