ਰਾਤ ਨੂੰ ਜ਼ਿਆਦਾ ਪਸੀਨਾ ਆਉਣਾ
ਫੈਟੀ ਲਿਵਰ ਦੀ ਸਮੱਸਿਆ ਹੋਣ ‘ਤੇ ਰਾਤ ਨੂੰ ਜ਼ਿਆਦਾ ਪਸੀਨਾ ਆ ਸਕਦਾ ਹੈ। ਇਹ ਸਮੱਸਿਆ ਲਿਵਰ ਦੇ ਡਿਟੌਕਸੀਫਿਕੇਸ਼ਨ ਪ੍ਰਕਿਰਿਆ ‘ਚ ਗੜਬੜ ਕਾਰਨ ਹੁੰਦੀ ਹੈ। ਜਦੋਂ ਲਿਵਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਸਰੀਰ ਦਾ ਤਾਪਮਾਨ ਕੰਟਰੋਲ ਕਰਨ ‘ਚ ਮੁਸ਼ਕਲ ਆਉਂਦੀ ਹੈ ਜਿਸ ਨਾਲ ਪਸੀਨਾ ਵੱਧ ਆਉਂਦਾ ਹੈ।
ਥਕਾਨ ਤੇ ਕਮਜ਼ੋਰੀ ਮਹਿਸੂਸ ਹੋਣਾ
ਫੈਟੀ ਲਿਵਰ ਹੋਣ ‘ਤੇ ਸਰੀਰ ‘ਚ ਊਰਜਾ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਰਾਤ ਨੂੰ ਸੋਣ ਵੇਲੇ ਜਾਂ ਦਿਨ ਭਰ ਥਕਾਨ ਮਹਿਸੂਸ ਹੁੰਦੀ ਹੈ। ਲਿਵਰ ਦੇ ਠੀਕ ਤਰ੍ਹਾਂ ਕੰਮ ਨਾ ਕਰਨ ਕਾਰਨ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦੀ, ਜਿਸ ਨਾਲ ਵਿਅਕਤੀ ਹਮੇਸ਼ਾ ਸੁਸਤ ਤੇ ਥੱਕਿਆ ਹੋਇਆ ਮਹਿਸੂਸ ਕਰਦਾ ਹੈ।
ਵਾਰ-ਵਾਰ ਨੀਂਦ ਟੁੱਟਣੀ
ਫੈਟੀ ਲਿਵਰ ਦੇ ਮਰੀਜ਼ਾਂ ਨੂੰ ਅਕਸਰ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ। ਲਿਵਰ ‘ਚ ਸੋਜ਼ਿਸ਼ ਜਾਂ ਜਲਨ ਕਾਰਨ ਸਰੀਰ ‘ਚ ਟੌਕਸਿਨ ਜਮ੍ਹਾ ਹੋ ਜਾਂਦੇ ਹਨ, ਜੋ ਨੀਂਦ ਦੇ ਪੈਟਰਨ ਨੂੰ ਵਿਗਾੜ ਦਿੰਦੇ ਹਨ। ਇਸ ਤੋਂ ਇਲਾਵਾ, ਪੇਟ ਵਿਚ ਹੋਣ ਵਾਲੀ ਪਰੇਸ਼ਾਨੀ ਵੀ ਨੀਂਦ ‘ਚ ਖਲਲ ਪਾ ਸਕਦੀ ਹੈ।
ਪੇਟ ਦੇ ਉੱਪਰੀ ਹਿੱਸੇ ‘ਚ ਦਰਦ
ਫੈਟੀ ਲਿਵਰ ਹੋਣ ‘ਤੇ ਪੇਟ ਦੇ ਉੱਪਰੀ ਸੱਜੇ ਹਿੱਸੇ ‘ਚ ਦਰਦ, ਭਾਰੀਪਣ ਜਾਂ ਦਬਾਅ ਮਹਿਸੂਸ ਹੋ ਸਕਦਾ ਹੈ। ਇਹ ਸਮੱਸਿਆ ਰਾਤ ਨੂੰ ਜ਼ਿਆਦਾ ਪਰੇਸ਼ਾਨ ਕਰ ਸਕਦੀ ਹੈ, ਕਿਉਂਕਿ ਲੇਟਣ ‘ਤੇ ਪੇਟ ‘ਤੇ ਦਬਾਅ ਪੈਂਦਾ ਹੈ।
ਪੈਰਾਂ ‘ਚ ਸੋਜ਼ਿਸ਼
ਲਿਵਰ ਖਰਾਬ ਹੋਣ ‘ਤੇ ਸਰੀਰ ‘ਚ ਫਲੂਇਡ ਜਮ੍ਹਾ ਹੋਣ ਲੱਗਦਾ ਹੈ, ਜਿਸ ਨਾਲ ਪੈਰਾਂ ਤੇ ਅੱਡੀਆਂ ‘ਚ ਸੋਜਿਸ਼ ਆ ਜਾਂਦੀ ਹੈ। ਇਹ ਸੋਜ਼ਿਸ਼ ਰਾਤ ਦੇ ਸਮੇਂ ਜ਼ਿਆਦਾ ਦਿਖਾਈ ਦੇ ਸਕਦੀ ਹੈ, ਕਿਉਂਕਿ ਦਿਨ ਭਰ ਦੀਆਂ ਸਰਗਰਮੀਆਂ ਦੇ ਬਾਅਦ ਸਰੀਰ ‘ਚ ਬਲੱਡ ਸਰਕੂਲੇਸ਼ਨ ‘ਤੇ ਨੈਗੇਟਿਵ ਅਸਰ ਪੈਂਦਾ ਹੈ।
ਸਕਿੰਨ ‘ਚ ਖੁਜਲੀ
ਫੈਟੀ ਲਿਵਰ ਕਾਰਨ ਲਿਵਰ ਤੋਂ ਬਾਇਲ ਜੂਸ ਦੇ ਫਲੋਅ ‘ਚ ਪਰੇਸ਼ਾਨੀ ਹੁੰਦੀ ਹੈ, ਜਿਸ ਨਾਲ ਸਕਿੰਨ ‘ਚ ਖੁਜਲੀ ਹੋਣ ਲੱਗਦੀ ਹੈ। ਇਹ ਖੁਜਲੀ ਰਾਤ ਨੂੰ ਹੋਰ ਵੱਧ ਸਕਦੀ ਹੈ, ਕਿਉਂਕਿ ਸਰੀਰ ਦਾ ਤਾਪਮਾਨ ਵੱਧਣ ਨਾਲ ਸਕਿੰਨ ‘ਚ ਜਲਨ ਹੁੰਦੀ ਹੈ।
ਫੈਟੀ ਲਿਵਰ ਤੋਂ ਬਚਾਅ ਦੇ ਉਪਾਅ
– ਬੈਲੈਂਸਡ ਡਾਈਟ ਲਓ – ਤਲਿਆ-ਭੁੰਨਿਆ, ਮਸਾਲੇਦਾਰ ਤੇ ਜੰਕ ਫੂਡ ਤੋਂ ਪਰਹੇਜ਼ ਕਰੋ। ਹਰੀਆਂ ਸਬਜ਼ੀਆਂ, ਫਲ ਤੇ ਫਾਈਬਰ ਭਰਪੂਰ ਡਾਇਟ ਲਓ।
– ਸ਼ਰਾਬ ਤੋਂ ਦੂਰ ਰਹੋ – ਅਲਕੋਹਲ ਲਿਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਲਈ ਇਸ ਤੋਂ ਪਰਹੇਜ਼ ਕਰੋ।
– ਨਿਯਮਤ ਕਸਰਤ ਕਰੋ – ਰੋਜ਼ਾਨਾ 30 ਮਿੰਟ ਦੀ ਵਾਕ ਜਾਂ ਯੋਗ ਕਰੋ।
– ਵਜ਼ਨ ਕੰਟਰੋਲ ਕਰੋ – ਮੋਟਾਪਾ ਫੈਟੀ ਲਿਵਰ ਦਾ ਮੁੱਖ ਕਾਰਨ ਹੈ, ਇਸ ਲਈ ਸਿਹਤਮੰਦ ਵਜ਼ਨ ਬਣਾਈ ਰੱਖੋ।
– ਡਾਕਟਰ ਤੋਂ ਸਲਾਹ ਲਓ – ਜੇ ਲੱਛਣ ਗੰਭੀਰ ਹੋਣ, ਤਾਂ ਡਾਕਟਰ ਨਾਲ ਮਿਲ ਕੇ ਲਿਵਰ ਫੰਕਸ਼ਨ ਟੈਸਟ ਕਰਵਾਓ।
More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ