*ਹੜ੍ਹ ਪੀੜ੍ਹਤਾਂ ਨੂੰ ਰਾਹਤ ਦੇਣ ਦਾ ਵਧੀਆ ਉਪਰਾਲਾ-ਰਾਣੀ ਸਰਪੰਚ
ਫਗਵਾੜਾ (TLT NEWS) ਸਰਬ ਨੌਜਵਾਨ ਸਭਾ ਅਤੇ ਮਾਈ ਭਾਰਤ ਕਪੂਰਥਲਾ ਵਲੋਂ ਹੜ੍ਹਾਂ ਦੀ ਮਾਰ ਹੇਠ ਆਏ ਫਗਵਾੜਾ ਬਲਾਕ ਦੇ ਪਿੰਡ ਮਹੇੜੂ ਵਿਖੇ ਪੀੜ੍ਹਤ ਪਰਿਵਾਰਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਫਰੀ ਮੈਡੀਕਲ ਕੈਂਪ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜ਼ਿਲਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਲਹਿੰਦਾ ਪਾਸਾ ਵਿਖੇ ਆਯੋਜਿਤ ਕੈਂਪ ਵਿੱਚ ਕਮਿਊਨਿਟੀ ਹੈਲਥ ਸੈਂਟਰ ਪਾਂਸ਼ਟ ਦਾ ਸਹਿਯੋਗ ਵੀ ਸਹਿਯੋਗ ਰਿਹਾ। ਕੈਂਪ ਵਿੱਚ ਲੋੜਵੰਦ ਨੇਤਰ ਰੋਗੀਆਂ ਅਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕਰਕੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮਾਹਿਰ ਡਾਕਟਰਾਂ ਅਤੇ ਮੈਡੀਕਲ ਟੀਮ ਦੀ ਅਗਵਾਈ ਡਾ.ਅਭਿਸ਼ੇਕ, ਡਾ.ਪ੍ਰਿੰਯਕਾ,ਡਾ.ਗੁਰਮੇਜ ਸਿੰਘ ਹੈਲਥ ਇੰਸਪੈਕਟਰ ਨੇ ਕੀਤੀ। ਇਸ ਕੈਂਪ ਵਿੱਚ ਕੁੱਲ ਮਿਲਾ ਕੇ 200 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਡਾਕਟਰਾਂ ਨੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਮਲੇਰੀਆਂ,ਡੇਂਗੂ, ਤੋਂ ਇਲਾਵਾ ਸ਼ੂਗਰ, ਬੀ.ਪੀ. ਤੇ ਚਮੜੀ ਦੇ ਰੋਗਾਂ ਦੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੰਡੀਆਂ। ਪਿੰਡ ਮਹੇੜੂ ਦੀ ਸਰਪੰਚ ਸ਼੍ਰੀਮਤੀ ਰਾਣੀ ਨੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਬ ਨੌਜਵਾਨ ਸਭਾ ਹਰ ਦੁੱਖ ਦੀ ਘੜੀ ‘ਚ ਪੰਜਾਬੀਆਂ ਦੇ ਨਾਲ ਖੜੀ ਹੁੰਦੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਡਾ: ਰੁਪਿੰਦਰ ਕੌਰ ਐੱਸ.ਐੱਮ.ਓ. ਕਮਿਊਨਿਟੀ ਹੈਲਥ ਸੈਂਟਰ ਪਾਂਸ਼ਟ ਅਤੇ ਜੱਸੀ ਬੰਗਾ ਯੂ.ਐੱਸ.ਏ. ਦਾ ਧੰਨਵਾਦ ਕਰਦਿਆਂ ਕਿਹਾ ਕਿ ਫਗਵਾੜਾ ਹਲਕੇ ਦੇ ਪਿੰਡਾਂ ‘ਚ ਲਗਾਤਾਰ ਮੈਡੀਕਲ ਕੈਂਪ ਲਗਾਏ ਜਾਣਗੇ ਅਤੇ ਸੰਸਥਾ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਫ਼ਤ ਦਵਾਈਆਂ ਦਿਤੀਆਂ ਜਾਣਗੀਆਂ। ਸਭਾ ਵਲੋਂ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ