ਨਾਭਾ, (ਪਟਿਆਲਾ), 11 ਸਤੰਬਰ(TLT NEWS)- ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਪੀ.ਆਰ.ਟੀ.ਸੀ. ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਵਿਚ ਕਰੀਬ 120 ਸਵਾਰੀਆਂ ਸਵਾਰ ਸਨ। ਜਾਣਕਾਰੀ ਅਨੁਸਾਰ ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਦੇ ਵਿਚ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਫੱਟੜ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਭਾਦਸੋਂ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਜਾਇਆ ਗਿਆ ਹੈ।

More Stories
ਵੱਡੀ ਸਫ਼ਲਤਾ: ਏਐਨਟੀਐਫ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ 20 ਕਿੱਲੋ ਹੈਰੋਇਨ ਸਮੇਤ ਫੜੇ ਦੋ ਸਮਗਲਰ
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ