ਅੱਜਕਲ੍ਹ ਬਦਲਦੇ ਲਾਈਫਸਟਾਈਲ ਤੇ ਅਨਿਯਮਤ ਖਾਣ-ਪੀਣ ਕਾਰਨ ਕਈ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਇਹ ਬਿਮਾਰੀਆਂ ਨੇ ਸਿਰਫ ਵੱਡਿਆਂ ਨੂੰ ਹੀ ਨਹੀਂ, ਸਗੋਂ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ।
ਅਸੀਂ ਅਕਸਰ ਡਾਇਬਿਟੀਜ਼ ਨੂੰ ਕੰਟਰੋਲ ਕਰਨ ਦੇ ਤਰੀਕੇ ਤੇ ਇਲਾਜ ਬਾਰੇ ਚਰਚਾ ਕਰਦੇ ਹਾਂ, ਪਰ ਬਹੁਤ ਹੀ ਥੋੜ੍ਹੇ ਲੋਕ ਇਹ ਜਾਣਦੇ ਹਨ ਕਿ ਆਖਿਰ ਡਾਇਬਿਟੀਜ਼ ਹੁੰਦੀ ਕਿਉਂ ਹੈ ਅਤੇ ਇਹ ਸਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ।
ਡਾਇਬਿਟੀਜ਼ ਕੀ ਹੈ?
ਡਾਇਬਿਟੀਜ਼ ਇਕ ਮੈਟਾਬੋਲਿਕ ਡਿਸਆਰਡਰ ਹੈ, ਜਿਸ ਵਿਚ ਸਰੀਰ ਵਿਚ ਗਲੂਕੋਜ਼ (ਸ਼ੂਗਰ) ਦਾ ਪੱਧਰ ਲਗਾਤਾਰ ਵਧਿਆ ਰਹਿੰਦਾ ਹੈ। ਇਸ ਦਾ ਮੁੱਖ ਕਾਰਨ ਹੈ ਇੰਸੁਲਿਨ ਹਾਰਮੋਨ ਦੀ ਘਾਟ ਜਾਂ ਇਸ ਦਾ ਸਹੀ ਤਰੀਕੇ ਨਾਲ ਕੰਮ ਨਾ ਕਰਨਾ।
ਇੰਸੁਲਿਨ ਪੈਨਕਰੀਆਜ਼ ਤੋਂ ਬਣਨ ਵਾਲਾ ਹਾਰਮੋਨ ਹੈ ਜੋ ਖਾਣੇ ਤੋਂ ਪ੍ਰਾਪਤ ਗੁਲੂਕੋਜ਼ ਨੂੰ ਸਰੀਰ ਦੇ ਸੈੱਲਾਂ ਤਕ ਊਰਜਾ ਦੇ ਰੂਪ ‘ਚ ਪਹੁੰਚਾਉਂਦਾ ਹੈ।
ਜਦੋਂ ਇਨਸੁਲਿਨ ਲੁੜੀਂਦੀ ਮਾਤਰਾ ‘ਚ ਨਹੀਂ ਬਣਦਾ ਜਾਂ ਸਰੀਰ ਦੇ ਸੈੱਲ ਉਸ ‘ਤੇ ਸਹੀ ਪ੍ਰਤੀਕਿਰਿਆ ਨਹੀਂ ਦਿੰਦੇ ਤਾਂ ਗਲੂਕੋਜ਼ ਸੈੱਲਾਂ ਤੱਕ ਪਹੁੰਚਣ ਦੀ ਬਜਾਏ ਖੂਨ ‘ਚ ਜਮ੍ਹਾ ਹੋਣ ਲੱਗਦਾ ਹੈ।
ਇਸ ਨਾਲ ਬਲੱਡ ਸ਼ੂਗਰ ਲੈਵਲ ਵਧ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ‘ਚ ਊਰਜਾ ਦੀ ਕਮੀ ਅਤੇ ਹੋਰ ਅੰਗਾਂ ‘ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ।
ਜੇਕਰ ਸਮੇਂ ‘ਤੇ ਡਾਇਬਿਟੀਜ਼ ਨੂੰ ਕੰਟਰੋਲ ਨਾ ਕੀਤਾ ਜਾਵੇ, ਤਾਂ ਇਹ ਦਿਲ, ਗੁਰਦੇ, ਅੱਖਾਂ ਅਤੇ ਨਸਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਡਾਇਬਿਟੀਜ਼ ਬਾਰੇ ਹੈਰਾਨ ਕਰ ਦੇਣ ਵਾਲੇ ਅੰਕੜੇ
WHO ਅਨੁਸਾਰ ਸਾਲ 2022 ਤਕ ਦੁਨੀਆ ਭਰ ਵਿਚ ਲਗਪਗ 830 ਮਿਲੀਅਨ ਲੋਕ ਡਾਇਬਿਟੀਜ਼ ਨਾਲ ਪੀੜਤ ਸਨ।
ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ ਸੀ।
ਸਿਰਫ ਭਾਰਤ ਵਿਚ ਹੀ ਕਰੀਬ 212 ਮਿਲੀਅਨ ਮਰੀਜ਼ ਡਾਇਬਿਟੀਜ਼ ਨਾਲ ਪ੍ਰਭਾਵਿਤ ਸਨ।
ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ, ਜੇਕਰ ਫਾਸਟਿੰਗ ਬਲੱਡ ਗਲੂਕੋਜ਼ ਦਾ ਸਤਰ 126 mg/dL ਜਾਂ ਇਸ ਤੋਂ ਵੱਧ ਹੋਵੇ ਤਾਂ ਇਸਨੂੰ ਡਾਇਬਟੀਜ਼ ਮੰਨਿਆ ਜਾਂਦਾ ਹੈ।
ਟਾਈਪ 2 ਡਾਇਬਿਟੀਜ਼ ਕੀ ਹੈ?
ਡਾਇਬਿਟੀਜ਼ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਪਰ ਸਭ ਤੋਂ ਆਮ ਹੈ ਟਾਈਪ 2 ਡਾਇਬਿਟੀਜ਼।
ਇਸ ਵਿਚ ਸਰੀਰ ਜਾਂ ਤਾਂ ਲੁੜੀਂਦਾ ਇੰਸੁਲਿਨ ਨਹੀਂ ਬਣਾਉਂਦਾ, ਜਾਂ ਫਿਰ ਸਰੀਰ ਦੇ ਸੈੱਲ ਇੰਸੁਲਿਨ ਪ੍ਰਤੀ ਸੰਵੇਦਨਸ਼ੀਲ ਨਹੀਂ ਰਹਿੰਦੇ। ਇਸ ਸਥਿਤੀ ਨੂੰ ਇੰਸੁਲਿਨ ਰੇਜ਼ਿਸਟੈਂਸ ਕਿਹਾ ਜਾਂਦਾ ਹੈ।
ਨਤੀਜੇ ਵਜੋਂ, ਬਲੱਡ ਵਿਚ ਗਲੂਕੋਜ਼ ਦਾ ਪੱਧਰ ਵਧ ਜਾਂਦਾ ਹੈ ਤੇ ਹੌਲੀ-ਹੌਲੀ ਇਹ ਸਮੱਸਿਆ ਗੰਭੀਰ ਰੂਪ ਧਾਰਣ ਕਰਨ ਲੱਗਦੀ ਹੈ।
ਟਾਈਪ 2 ਡਾਇਬਿਟੀਜ਼ ਦੇ ਮੁੱਖ ਕਾਰਨ
– ਗਲਤ ਅਤੇ ਅਸੰਤੁਲਿਤ ਖਾਣ-ਪੀਣ
– ਮੋਟਾਪਾ ਤੇ ਵੱਧਦਾ ਵਜ਼ਨ
– ਸਰੀਰਕ ਗਤੀਵਿਧੀਆਂ ਦੀ ਕਮੀ
– ਤਣਾਅ ਤੇ ਅਨਿਯਮਿਤ ਰੁਝੇਵੇਂ
– ਪਰਿਵਾਰਕ/ਜੈਨੇਟਿਕ ਕਾਰਨ
ਟਾਈਪ 2 ਡਾਇਬਿਟੀਜ਼ ਦੇ ਲੱਛਣ
– ਵਾਰ-ਵਾਰ ਪਿਸ਼ਾਬ ਆਉਣਾ
– ਵੱਧ ਪਿਆਸ ਲੱਗਣਾ
– ਥਕਾਵਟ ਤੇ ਕਮਜ਼ੋਰੀ
– ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ
– ਸੱਟ ਜਾਂ ਜ਼ਖ਼ਮ ਦਾ ਹੌਲੀ-ਹੌਲੀ ਭਰਨਾ
ਟਾਈਪ 2 ਡਾਇਬਿਟੀਜ਼ ਦਾ ਮੈਨੇਜਮੈਂਟ
– ਸੰਤੁਲਿਤ ਤੇ ਸਿਹਤਮੰਦ ਡਾਇਟ ਲਓ
– ਨਿਯਮਿਤ ਯੋਗ ਤੇ ਐਕਸਰਸਾਈਜ਼ ਕਰੋ
– ਵਜ਼ਨ ਨੂੰ ਕੰਟਰੋਲ ‘ਚ ਰੱਖੋ
– ਡਾਕਟਰ ਦੀ ਸਲਾਹ ਮੁਤਾਬਕ ਦਵਾਈਆਂ ਲਓ
– ਸ਼ੁਰੂਆਤੀ ਪੜਾਅ ‘ਚ ਜੀਵਨਸ਼ੈਲੀ ‘ਚ ਸੁਧਾਰ ਕਰ ਕੇ ਇਸਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ, ਡਾਇਬਟੀਜ਼ ਦੇ ਖ਼ਿਲਾਫ਼ ਜਾਗਰੂਕਤਾ ਅਤੇ ਸਹੀ ਜੀਵਨਸ਼ੈਲੀ ਅਪਣਾਉਣਾ ਬਹੁਤ ਜਡਰੂਰੀ ਹੈ, ਤਾਂ ਜੋ ਇਸ ਸਮੱਸਿਆ ਨੂੰ ਰੋਕਿਆ ਜਾ ਸਕੇ ਅਤੇ ਸਿਹਤਮੰਦ ਜੀਵਨ ਜੀਵਨ ਦਾ ਆਨੰਦ ਲਿਆ ਜਾ ਸਕੇ।

More Stories
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!
ਸਾਵਧਾਨ! ਫਾਇਦੇ ਦੇ ਚੱਕਰ 39ਚ ਜ਼ਿਆਦਾ ਬਾਦਾਮ ਖਾਣਾ ਪੈ ਸਕਦਾ ਹੈ ਭਾਰੀ, ਪੜ੍ਹ ਲਓ ਖਾਣ ਦਾ ਸਹੀ ਤਰੀਕਾ